ਪੈਸੇ ਨਾ ਦੇਣ 'ਤੇ ਕੱਢਿਆ ਆਕਸੀਜਨ ਪਾਇਪ, ਬੱਚੇ ਦੀ ਮੌਤ

06/19/2018 6:12:09 PM

ਉੱਤਰ ਪ੍ਰਦੇਸ਼—ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲੇ 'ਚ ਸੋਮਵਾਰ ਦੇਰ ਰਾਤੀ ਮਹਿਲਾ ਹਸਪਤਾਲ 'ਚ ਨਵਜੰਮੇ ਬੱਚੇ ਦੀ ਮੌਤ ਦੇ ਬਾਅਦ ਨਾਰਾਜ਼ ਪਰਿਵਾਰਕ ਮੈਬਰਾਂ ਨੇ ਹੰਗਾਮਾ ਕੀਤਾ। ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਤੋਂ ਇਲਾਜ ਲਈ 1 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਜਦੋਂ ਪੈਸੇ ਨਹੀਂ ਦਿੱਤੇ ਗਏ ਤਾਂ ਸਿਹਤ ਕਰਮਚਾਰੀਆਂ ਨੇ ਆਕਸੀਜਨ ਪਾਇਪ ਕੱਢ ਦਿੱਤਾ। ਜਿਸ ਕਾਰਨ ਨਵਜੰਮੇ ਬੱਚੇ ਦੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਡਾਕਟਰ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਹੰਗਾਮਾ ਕਰ ਰਹੇ ਪਰਿਵਾਰਕ ਮੈਬਰਾਂ ਨੂੰ ਕੋਤਵਾਲੀ ਨਗਰ ਪੁਲਸ ਨੇ ਸਮਝਾ ਕੇ ਸ਼ਾਂਤ ਕਰਵਾਇਆ। 
ਰਾਣੀਪੁਰ ਥਾਣਾ ਖੇਤਰ ਦੇ ਗੋਬਰਹਾ ਪਿੰਡ ਵਾਸੀ ਲੱਲੂ ਨੇ ਆਪਣੀ ਪਤਨੀ ਰੇਸ਼ਮਾ ਨੂੰ ਸੋਮਵਾਰ ਸਵੇਰੇ ਲੇਬਰ ਪੇਨ ਹੋਣ 'ਤੇ ਮਹਿਲਾ ਹਸਪਤਾਲ 'ਚ ਭਰਤੀ ਕਰਵਾਇਆ ਸੀ। ਪਤਨੀ ਨੇ ਇਕ ਬੇਟੇ ਨੂੰ ਜਨਮ ਦਿੱਤਾ। ਜਨਮ ਦੇ ਬਾਅਦ ਬੱਚੇ ਨੂੰ ਆਈ.ਸੀ.ਯੂ 'ਚ ਰੱਖਿਆ ਗਿਆ। ਨਵਜਾਤ ਦੇ ਪਿਤਾ ਲੱਲੂ ਦਾ ਦੋਸ਼ ਹੈ ਕਿ ਡਾਕਟਰ ਨੇ 1 ਹਜ਼ਾਰ ਰੁਪਏ ਮੰਗੇ। ਉਨ੍ਹਾਂ ਦੇ ਕੋਲ ਪੈਸੇ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਆਪਣੀ ਸ਼ਕਤੀ ਮੁਤਾਬਕ 200 ਰੁਪਏ ਦਿੱਤੇ ਪਰ ਉਹ ਨਹੀਂ ਮੰਨੇ। ਪਿਤਾ ਦਾ ਦੋਸ਼ ਹੈ ਕਿ ਰੁਪਏ ਨਾ ਦੇਣ 'ਤੇ ਨਰਸ ਨੇ ਨਵਜੰਮੇ ਬੱਚੇ ਨੂੰ ਲੱਗਾ ਆਕਸੀਜਨ ਪਾਇਪ ਕੱਢ ਦਿੱਤਾ ਅਤੇ ਉਨ੍ਹਾਂ ਤੋਂ ਕਾਗਜ਼ 'ਤੇ ਬੱਚੇ ਦੀ ਸਥਿਤੀ ਗੰਭੀਰ ਹੋਣ ਦੀ ਗੱਲ ਲਿਖਵਾ ਲਈ। 

PunjabKesari
ਜ਼ਿਲਾ ਹਸਪਤਾਲ ਡਾਕਟਰ ਦਾ ਕਹਿਣਾ ਹੈ ਕਿ ਨਵਜੰਮਾ ਬੱਚਾ ਜਨਮ ਲੈਣ ਦੇ ਬਾਅਦ ਤੋਂ ਬੀਮਾਰ ਸੀ, ਇਸ ਲਈ ਆਈ.ਸੀ.ਯੂ 'ਚ ਭਰਤੀ ਕਰਵਾਇਆ ਗਿਆ ਸੀ। ਪਰਿਵਾਰਕ ਮੈਬਰਾਂ ਦੇ ਦੋਸ਼ ਬੇਬੁਨਿਆਦ ਹਨ।


Related News