ਸਲਮਾਨ ਦੀ 'ਰੇਸ 3' ਨੂੰ ਟੱਕਰ ਦੇਣ ਵਾਲੇ ਭੋਜਪੁਰੀ ਐਕਟਰ ਵਿਰੁੱਧ ਕੇਸ ਦਰਜ, ਜਾਣੋ ਪੂਰਾ ਮਾਮਲਾ

6/19/2018 5:27:49 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਫਿਲਮ 'ਰੇਸ 3' ਨੂੰ ਆਪਣੀ ਫਿਲਮ 'ਬਾਰਡਰ' ਨਾਲ ਜ਼ਬਰਦਸਤ ਟੱਕਰ ਦੇ ਰਹੇ ਭੋਜਪੁਰੀ ਸੁਪਰਸਟਾਰ ਨਿਰਹੁਆ ਵਿਰੁੱਧ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਹੋਇਆ ਹੈ। ਨਿਰਹੁਆ ਵਿਰੁੱਧ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਚ ਮੁੰਬਈ 'ਚ ਸ਼ਿਕਾਇਤ ਦਰਜ ਕਰਾਈ ਗਈ ਹੈ।

PunjabKesari

ਭੋਜਪੁਰੀ ਸਿਨੇਮਾ ਦੇ ਪੀ. ਆਰ. ਓ. ਅਤੇ ਪੱਤਰਕਾਰ ਸ਼ਸ਼ੀਕਾਂਤ ਸਿੰਘ ਨੇ ਨਿਰਹੁਆ 'ਤੇ ਗਾਲ੍ਹਾਂ ਕੱਢਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਨਿਰਹੁਆ ਨਾਲ ਆਪਣੀ ਇਸ ਗੱਲਬਾਤ ਨੂੰ ਰਿਕਾਰਡ ਕਰ ਲਿਆ ਹੈ ਅਤੇ ਸ਼ਿਕਾਇਤ ਦਰਜ ਕਰਾ ਦਿੱਤੀ ਹੈ। ਹਾਲਾਂਕਿ ਨਿਰਹੁਆ ਨੇ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ।

PunjabKesari

ਨਿਰਹੁਆ ਦੇ ਛੋਟੇ ਭਰਾ ਅਤੇ ਐਕਟਰ ਪ੍ਰਵੇਸ਼ ਲਾਲ ਯਾਦਵ ਨੇ ਇਸ ਮਾਮਲੇ ਦੇ ਬਾਰੇ 'ਚ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸ਼ਸ਼ੀਕਾਂਤ ਸੋਸ਼ਲ ਮੀਡੀਆ 'ਤੇ 'ਬਾਰਡਰ' ਵਿਰੁੱਧ ਨੈਗੇਟਿਵ ਅਭਿਆਨ ਚਲਾਏ ਰਹੇ ਸਨ ਅਤੇ ਨੈਗੇਟਿਵ ਗੱਲਾਂ ਫੈਲਾ ਰਹੇ ਸਨ। ਪ੍ਰਵੇਸ਼ ਲਾਲ ਨੇ ਇਹ ਮੰਨਿਆ ਹੈ ਕਿ ਦੋਹਾਂ 'ਚ ਲੜ੍ਹਾਈ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਈਦ ਦੇ ਮੌਕੇ 'ਤੇ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ 'ਰੇਸ 3' ਨੇ ਬਾਕਸ ਆਫਿਸ 'ਤੇ ਚੰਗੀ ਪਕੜ ਬਣਾ ਲਈ ਹੈ।

PunjabKesari

ਫਿਲਮ ਨੇ ਪਹਿਲੇ ਦਿਨ ਹੀ 29.17 ਕਰੋੜ ਦੀ ਕਮਾਈ ਕੀਤੀ ਪਰ ਸਲਮਾਨ ਖਾਨ ਦੀ ਫਿਲਮ ਭੋਜਪੁਰੀ ਸਟਾਰ ਦਿਨੇਸ਼ ਲਾਲ ਯਾਦਵ ਭਾਵ ਨਿਰਹੁਆ ਦੀ ਫਿਲਮ 'ਬਾਰਡਰ' ਨੂੰ ਟੱਕਰ ਨਹੀਂ ਦੇ ਸਕੀ। ਦੱਸ ਦੇਈਏ ਕਿ 'ਬਾਰਡਰ' ਭੋਜਪੁਰੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਮੰਨੀ ਜਾ ਰਹੀ ਹੈ। ਸੰਤੋਸ਼ ਮਿਸ਼ਰਾ ਫਿਲਮ ਦੇ ਲੇਖਕ-ਨਿਰਦੇਸ਼ਕ ਹੈ। ਉੱਥੇ ਪ੍ਰਵੇਸ਼ ਲਾਲ ਯਾਦਵ ਫਿਲਮ ਦੇ ਨਿਰਮਾਤਾ ਹਨ। ਯੂ. ਪੀ. ਅਤੇ ਬਿਹਾਰ 'ਚ ਸਲਮਾਨ ਖਾਨ ਨਹੀਂ ਬਲਿਕ ਨਿਰਹੁਆ ਦਾ ਜਾਦੂ ਦੇਖਣ ਨੂੰ ਮਿਲ ਰਿਹਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News