ਅਮਰੀਕੀ ਸੈਨੇਟ ਨੇ ਚੀਨੀ ਕੰਪਨੀ ਜੈੱਡ.ਟੀ.ਈ. ''ਤੇ ਫਿਰ ਤੋਂ ਲਗਾਈ ਪਾਬੰਦੀ

06/19/2018 5:28:13 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਫੈਸਲੇ ਵਿਰੁੱਧ ਜਾਂਦੇ ਹੋਏ ਚੀਨ ਦੀ ਦੂਰਸੰਚਾਰ ਕੰਪਨੀ ਜੈੱਡ.ਟੀ.ਈ. 'ਤੇ ਦੁਬਾਰਾ ਪਾਬੰਦੀ ਲਗਾਉਣ ਦੇ ਪੱਖ ਵਿਚ ਵੋਟਿੰਗ ਕੀਤੀ। ਟਰੰਪ ਪ੍ਰਸ਼ਾਸਨ ਨੇ ਚੀਨੀ ਕੰਪਨੀ ਨੂੰ 1.4 ਅਰਬ ਡਾਲਰ ਦੀ ਸਜ਼ਾ ਦੇ ਬਦਲੇ ਉਸ ਨੂੰ ਪਾਬੰਦੀ ਵਿਚ ਢਿੱਲ ਦੇਣ ਦਾ ਫੈਸਲਾ ਕੀਤਾ ਸੀ। ਸੈਨੇਟਰਾਂ ਨੇ ਰਾਸ਼ਟਰੀ ਰੱਖਿਆ ਖਰਚ ਬਿੱਲ ਵਿਚ ਹੀ ਜੈੱਡ.ਟੀ.ਈ. ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਪਾਬੰਦੀ ਲਗਾਈ। ਇਸ ਬਿੱਲ ਨੂੰ ਪਾਸ ਕੀਤਾ ਜਾਣਾ ਜਰੂਰੀ ਸੀ। ਇਸ ਦੇ ਪੱਖ ਵਿਚ 85 ਅਤੇ ਵਿਰੋਧ ਵਿਚ 10 ਵੋਟ ਪਏ। ਅਮਰੀਕਾ ਨੇ ਕਿਹਾ ਸੀ ਕਿ ਉਸ ਨੇ ਅਮਰੀਕੀ ਕੰਪਨੀਆਂ 'ਤੇ ਜੈੱਡ.ਟੀ.ਈ. ਨੂੰ 7 ਸਾਲ ਤੱਕ ਮਹੱਤਵਪੂਰਣ ਹਾਰਡਵੇਅਰ ਅਤੇ ਸਾਫਟਵੇਅਰ ਪੁਰਜੇ ਵੇਚਣ ਦੀ ਪਾਬੰਦੀ ਲਗਾ ਦਿੱਤੀ ਹੈ। ਉਸ ਦੇ ਬਾਅਦ ਤੋਂ ਹੀ ਕੰਪਨੀ 'ਲਾਈਫ ਸਪੋਰਟ' ਪ੍ਰਣਾਲੀ 'ਤੇ ਸੀ। ਅਮਰੀਕੀ ਅਧਿਕਾਰੀਆਂ ਨੇ ਇਹ ਪਾਬੰਦੀ ਇਸ ਲਈ ਲਗਾਈ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਈਰਾਨ ਅਤੇ ਉੱਤਰੀ ਕੋਰੀਆ ਨੂੰ ਸਾਮਾਨ ਦੀ ਗੈਰ ਕਾਨੂੰਨੀ ਵਿਕਰੀ ਦੇ ਬਾਰੇ ਵਿਚ ਕੰਪਨੀ ਨੇ ਗਲਤ ਜਾਣਕਾਰੀ ਦਿੱਤੀ ਸੀ। ਬੀਤੇ ਸਾਲ ਮਾਰਚ ਵਿਚ ਜੈੱਡ.ਟੀ.ਈ. ਨੂੰ ਇਨ੍ਹਾਂ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਅਤੇ ਉਸ 'ਤੇ 1.2 ਅਰਬ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ।


Related News