ਇੰਡੋਨੇਸ਼ੀਆ ''ਚ ਕਿਸ਼ਤੀ ਡੁੱਬੀ, 128 ਲੋਕ ਲਾਪਤਾ

06/19/2018 5:32:42 PM

ਜਕਾਰਤਾ— ਇੰਡੋਨੇਸ਼ੀਆ ਦੀ ਟੋਬਾ ਝੀਲ ਵਿਚ ਸੋਮਵਾਰ ਸ਼ਾਮ ਨੂੰ ਇਕ ਯਾਤਰੀ ਕਿਸ਼ਤੀ ਡੁੱਬ ਜਾਣ ਕਾਰਨ 128 ਲੋਕ ਲਾਪਤਾ ਹੋ ਗਏ ਹਨ। ਰਾਹਤ ਅਤੇ ਬਚਾਅ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਦੱਸਿਆ ਸੀ ਕਿ ਕਿਸ਼ਤੀ 'ਚ 80 ਲੋਕਾਂ ਦੇ ਸਵਾਰ ਹੋਣ ਦੀ ਸੂਚਨਾ ਮਿਲੀ ਸੀ ਪਰ ਬਾਅਦ 'ਚ ਯਾਤਰੀਆਂ ਦੀ ਵਧੀ ਹੋਈ ਗਿਣਤੀ ਬਾਰੇ ਸਹੀ ਜਾਣਕਾਰੀ ਦਿੱਤੀ ਗਈ। 

PunjabKesari
ਇਹ ਹਾਦਸਾ ਖਰਾਬ ਮੌਸਮ ਕਾਰਨ ਵਾਪਰਿਆ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਅੰਦਾਜ਼ਨ 18 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। 100 ਬਚਾਅ ਕਰਮਚਾਰੀ, ਜਿਨ੍ਹਾਂ 'ਚ ਫੌਜ ਅਤੇ ਪੁਲਸ ਅਧਿਕਾਰੀ ਸ਼ਾਮਲ ਹਨ, ਮਿਲ ਕੇ ਲਾਪਤਾ ਲੋਕਾਂ ਨੂੰ ਲੱਭਣ ਦੇ ਕੰਮ 'ਚ ਲੱਗੇ ਹੋਏ ਹਨ। ਇਹ ਤੁਰੰਤ ਸਾਫ ਨਹੀਂ ਹੋ ਸਕਿਆ ਹੈ ਕਿ ਲਾਪਤਾ ਯਾਤਰੀਆਂ 'ਚ ਕੋਈ ਵਿਦੇਸ਼ੀ ਵੀ ਸੀ। ਮੰਗਲਵਾਰ ਦੀ ਸਵੇਰ 7.00 ਵਜੇ ਤੋਂ ਬਚਾਅ ਕੰਮ ਜਾਰੀ ਹੈ ਅਤੇ ਖਰਾਬ ਮੌਸਮ ਕਾਰਨ ਕੰਮ 'ਚ ਰੁਕਾਵਟ ਪੈਦਾ ਹੋ ਰਹੀ ਹੈ। ਨੈਸ਼ਨਲ ਆਫਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਇਹ ਸਾਫ ਨਹੀਂ ਹੋ ਸਕਿਆ ਕਿ ਕਿਸ਼ਤੀ 'ਤੇ 130 ਲੋਕ ਹੀ ਸਵਾਰ ਸਨ।


Related News