ਭਾਰਤੀ ਉਤਪਾਦਕ ਲਾਜ਼ਮੀ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਤਾਂ ਕੌਮਾਂਤਰੀ ਬਾਜ਼ਾਰ ''ਚ ਆਪਣੀ ਹਿੱਸੇਦਾਰੀ ਗੁਆ ਲੈਣਗੇ

06/19/2018 5:19:40 PM

ਨਵੀਂ ਦਿੱਲੀ - ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਵੱਲੋਂ ਇੱਥੇ ਆਯੋਜਿਤ ਰਾਸ਼ਟਰੀ ਮਿਆਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਤੇਵਤੀਆ ਨੇ ਕਿਹਾ, ''ਅਮਰੀਕਾ, ਯੂਰਪੀ ਯੂਨੀਅਨ ਤੇ ਜਾਪਾਨ ਵਰਗੇ ਬਾਜ਼ਾਰਾਂ 'ਚ ਅਜਿਹੀ ਸਥਿਤੀ ਹੈ। ਜੇਕਰ ਭਾਰਤੀ ਉਤਪਾਦਕ ਦਰਖਤ-ਬੂਟਿਆਂ ਤੇ ਪਸ਼ੂਆਂ ਨਾਲ ਸਬੰਧਤ ਸਾਫ਼-ਸਫਾਈ ਦੇ ਲਾਜ਼ਮੀ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ ਤਾਂ ਬਰਾਮਦ ਬਾਜ਼ਾਰ 'ਚ ਹੋਰ ਦੇਸ਼ਾਂ ਦੇ ਮੁਕਾਬਲੇ ਉਹ ਆਪਣੀ ਬਾਜ਼ਾਰ ਹਿੱਸੇਦਾਰੀ ਗੁਆ ਦੇਣਗੇ।
ਸਰਕਾਰ ਨੇ ਕਿਹਾ ਹੈ ਕਿ ਬਰਾਮਦਕਾਰਾਂ ਨੂੰ ਗੁਣਵੱਤਾ ਤੇ ਪੈਮਾਨੇ ਦੇ ਕੌਮਾਂਤਰੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ, ਜਿਸ ਨਾਲ ਉਹ ਕੌਮਾਂਤਰੀ ਬਾਜ਼ਾਰਾਂ ਦਾ ਫਾਇਦਾ ਲੈ ਸਕਣ। ਸਰਕਾਰ ਦਾ ਕਹਿਣਾ ਹੈ ਕਿ ਖਾਸ ਤੌਰ 'ਤੇ ਖੁਰਾਕ ਤੇ ਖੇਤੀਬਾੜੀ ਖੇਤਰ ਦੇ ਬਰਾਮਦਕਾਰਾਂ ਲਈ ਅਜਿਹਾ ਕਰਨਾ ਜ਼ਰੂਰੀ ਹੈ। ਜੇਕਰ ਬਰਾਮਦਕਾਰ ਅਜਿਹਾ ਨਹੀਂ ਕਰਨਗੇ ਤਾਂ ਬਰਾਮਦ ਬਾਜ਼ਾਰ 'ਚ ਉਹ ਹੋਰ ਦੇਸ਼ਾਂ ਦੇ ਮੁਕਾਬਲੇ ਆਪਣੀ ਬਾਜ਼ਾਰ ਹਿੱਸੇਦਾਰੀ ਗੁਆ ਦੇਣਗੇ।
 ਵਣਜ ਸਕੱਤਰ ਰੀਤਾ ਤੇਵਤੀਆ ਨੇ ਵਸਤਾਂ ਤੇ ਸੇਵਾਵਾਂ ਲਈ ਬਿਹਤਰ ਪੈਮਾਨਾ ਅਪਨਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਨਿਰਮਾਣ ਤੇ ਬਰਾਮਦ ਨੂੰ ਉਤਸ਼ਾਹ ਦੇਣ ਦੀ ਜ਼ਰੂਰਤ ਹੈ। ਨਾਲ ਹੀ ਕੌਮਾਂਤਰੀ ਮੁੱਲ ਲੜੀ 'ਚ ਘਰੇਲੂ ਉਦਯੋਗ ਦੀ ਹਿੱਸੇਦਾਰੀ ਵਧਾਉਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਖੁਰਾਕ ਤੇ ਖੇਤੀਬਾੜੀ ਖੇਤਰਾਂ 'ਚ ਭਾਰਤੀ ਬਰਾਮਦਕਾਰਾਂ ਨੂੰ ਅਨੁਪਾਲਨ ਮੁੱਦਿਆਂ ਦੀ ਵਜ੍ਹਾ ਨਾਲ ਲਗਾਤਾਰ ਵਪਾਰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News