Viral : ਕੌਣ ਹੈ ਇਹ ਸ਼ਖਸ, ਜਿਸ ਨਾਲ ਵਾਇਰਲ ਹੋ ਰਹੀ ਹੈ ਸੁਹਾਨਾ ਖਾਨ ਦੀ ਫੋਟੋ?

6/19/2018 5:23:52 PM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਇਕ ਵਾਰ ਫਿਰ ਆਪਣੀ ਇਕ ਨਵੀਂ ਤਸਵੀਰ ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਇਸ ਵਾਰ ਸੁਹਾਨਾ ਦੀ ਇਹ ਨਵੀਂ ਤਸਵੀਰ ਉਨ੍ਹਾਂ ਦੀ ਗਰਲ ਗੈਂਗ ਨਾਲ ਨਹੀਂ ਹੈ ਬਲਕਿ ਇਕ ਹੈਂਡਸਮ ਨੌਜਵਾਨ ਨਾਲ ਹੈ। ਆਖਿਰ ਕੌਣ ਹੈ ਇਹ ਲੜਕਾ, ਜਿਸ ਨੂੰ ਗਲੇ ਲਾ ਕੇ ਸੁਹਾਨਾ ਨੇ ਫੋਟੋ ਕਲਿੱਕ ਕਰਵਾਈ ਹੈ? ਸੁਹਾਨਾ ਦੇ ਫੈਨ ਪੇਜ਼ 'ਤੇ ਪੋਸਟ ਕੀਤੀ ਗਈ ਇਹ ਤਸਵੀਰ ਕਿਸੇ ਪਾਰਟੀ 'ਚ ਕਲਿੱਕ ਕੀਤੀ ਗਈ ਹੈ। ਸੁਹਾਨਾ ਦੇ ਫੈਨਜ਼ ਇਸ ਲੜਕੇ ਨੂੰ ਉਨ੍ਹਾਂ ਦਾ ਕਾਲਜ ਫ੍ਰੈਂਡ ਦੱਸ ਰਹੇ ਹਨ। 

PunjabKesari

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ ਸੁਹਾਨਾ ਦੀ ਇਕ ਪਾਰਟੀ 'ਤੋਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਉਹ ਆਪਣੀ ਮਾਂ ਗੌਰੀ ਖਾਨ ਨਾਲ ਨਜ਼ਰ ਆਈ ਸੀ। ਸੁਹਾਨਾ ਦੇ ਇਸ ਪਾਰਟੀ ਲੁੱਕ ਦੀ ਕਾਫੀ ਪ੍ਰਸ਼ੰਸਾ ਵੀ ਹੋਈ ਸੀ।

PunjabKesari

ਸਿਲਵਰ ਸ਼ਾਈਨ ਵਨ ਪੀਸ ਲੁੱਕ 'ਚ ਸੁਹਾਨਾ ਬਾਲੀਵੁੱਡ ਦੀ ਗਲੈਮ ਡੌਲ ਲੱਗ ਰਹੀ ਸੀ। ਸੁਹਾਨਾ ਦੇ ਲੁਕਸ ਅਤੇ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਇਹ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਵੀ ਸੁਪਨਾ ਆਪਣੇ ਪਿਤਾ ਵਾਂਗ ਸ਼ਾਨਦਾਰ ਐਕਟਰ ਬਣਨਾ ਹੈ।

PunjabKesari

ਹਾਲਾਂਕਿ ਰਿਪੋਰਟਸ ਮੁਤਾਬਕ ਫਿਲਹਾਲ ਸ਼ਾਹਰੁਖ ਚਾਹੁੰਦੇ ਹਨ ਕਿ ਸੁਹਾਨਾ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਲਵੇ। ਇਸ ਤੋਂ ਬਾਅਦ ਹੀ ਉਹ ਆਪਣੇ ਕਰੀਅਰ ਨੂੰ ਲੈ ਕੇ ਕੋਈ ਫੈਸਲਾ ਲਵੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News