ਸ਼ੈਰੀ ਮਾਨ ਨਾਲ ਉਸ ਦੇ ਹੀ 'ਯਾਰ ਅਣਮੁੱਲੇ' ਨੇ ਕੀਤਾ 50 ਹਜ਼ਾਰ ਡਾਲਰ ਦਾ ਧੋਖਾ
6/19/2018 5:14:53 PM
ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ 'ਚ ਬੁਰਾ ਸਮਾਂ ਚੱਲ ਰਿਹਾ ਹੈ, ਇਹ ਕਹਿਣਾ ਕੋਈ ਗਲਤ ਨਹੀਂ ਹੈ। ਹਾਲ ਹੀ 'ਚ ਸ਼ੈਰੀ ਮਾਨ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਭ ਪੰਜਾਬੀ ਇੰਡਸਟਰੀ ਲਈ ਚੰਗੀ ਗੱਲ ਨਹੀਂ ਹੈ। ਖਬਰਾਂ ਮੁਤਾਬਕ 'ਮਾਂ ਤੇਰੀ ਆਟੇ ਦੀ ਚਿੜੀ', 'ਸ਼ਾਦੀ ਡਾਟ ਕਾਮ', 'ਤਿੰਨ ਪੈੱਗ' ਗੀਤਾਂ ਨਾਲ ਸਾਰਿਆਂ ਦੇ ਹਰਮਨ ਪਿਆਰੇ ਬਣੇ ਹੋਏ ਗਾਇਕ ਸ਼ੈਰੀ ਮਾਨ ਨਾਲ ਧੋਖਾਧੜੀ ਹੋਈ ਹੈ। ਇਹ ਧੋਖਾ ਛੋਟਾ ਮੋਟਾ ਨਹੀਂ ਹੈ ਸਗੋਂ 50 ਹਜ਼ਾਰ ਡਾਲਰ ਦਾ ਹੋਇਆ ਹੈ। ਸ਼ੈਰੀ ਮਾਨ ਨੇ ਸਨੈਪਚੈਟ 'ਤੇ ਮੈਸਜ ਸ਼ੇਅਰ ਕੀਤਾ ਹੈ ਅਤੇ ਉਸ 'ਚ ਲਿਖਿਆ ਹੈ ਕਿ, ''ਮੇਰੇ ਨਾਲ 50 ਹਜ਼ਾਰ ਡਾਲਰ ਦਾ ਧੋਖਾ ਕੀਤਾ ਗਿਆ।'' ਦੱਸ ਦੇਈਏ ਕਿ ਇਹ ਧੋਖਾ ਕਿਸੇ ਅਣਜਾਣ ਬੰਦੇ ਨੇ ਨਹੀਂ ਸਗੋਂ ਉਨ੍ਹਾਂ ਦੇ ਇਕ ਖਾਸ ਮਿੱਤਰ ਨੇ ਹੀ ਕੀਤਾ ਹੈ। ਹਾਲਾਂਕਿ ਸ਼ੈਰੀ ਮਾਨ ਨੇ ਇਹ ਨਹੀਂ ਦੱਸਿਆ ਕਿ ਉਹ ਮਿੱਤਰ ਹੈ ਕੌਣ। ਪਿੱਠ 'ਤੇ ਹੁੰਦੇ ਵਾਰਾਂ ਦੀ ਗੱਲ ਤਾਂ ਗੀਤਾਂ ਅਤੇ ਕਹਾਣੀਆਂ 'ਚ ਬਹੁਤ ਸੁਣੀਆਂ ਨੇ ਪਰ ਜਦੋਂ ਆਪਣੇ ਨਾਲ ਬੀਤ ਦੀ ਹੈ ਪਤਾ ਉਦੋਂ ਹੀ ਲੱਗਦਾ ਹੈ। ਇਸ ਮੈਸਜ 'ਚ ਸ਼ੈਰੀ ਮਾਨ ਨੇ ਇਹ ਵੀ ਕਿਹਾ ਕਿ, ''ਮੈਂ ਵਿਦੇਸ਼ 'ਚ ਆਪਣਾ ਘਰ ਲੈਣ ਲਈ ਆਪਣੇ ਇਕ ਮਿੱਤਰ ਨੂੰ 50 ਹਜ਼ਾਰ ਡਾਲਰ ਦਿੱਤੇ ਸਨ। ਜਦੋਂ ਮੈਂ ਬਾਹਰ ਜਾਵਾਂਗਾ ਤਾਂ ਉਸ ਤੋਂ ਆਪਣੇ ਪੈਸੇ ਵਾਪਸ ਲੈ ਕੇ ਆਪਣਾ ਘਰ ਖਰੀਦ ਲਵਾਂਗਾ ਪਰ ਹੁਣ ਉਸ ਸ਼ਖਸ ਨੇ ਸ਼ੈਰੀ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਅਤੇ ਕਿਸੇ ਮੈਸਜ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ।''
ਦੱਸਣਯੋਗ ਹੈ ਕਿ ਸ਼ੈਰੀ ਨਾਲ 50 ਹਜ਼ਾਰ ਦੇ ਹੋਏ ਇਸ ਧੋਖੇ ਬਾਰੇ ਸ਼ੈਰੀ ਨੇ ਕਿਹਾ ਕਿ, ਜਿਸ ਨੇ ਵੀ ਮੇਰੇ ਨਾਲ ਧੋਖਾ ਕੀਤਾ ਹੈ ਉਸ ਦਾ ਨਾਮ ਜਲਦ ਹੀ ਜਨਤਕ ਕਰ ਦਿੱਤਾ ਜਾਵੇਗਾ। ਸਨੈਪਚੈਟ 'ਤੇ ਪੋਸਟ ਪਾ ਕੇ ਸ਼ੈਰੀ ਨੇ ਆਪਣੇ ਨਾਲ ਹੋਏ ਇਸ ਧੋਖੇ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਸ਼ੈਰੀ ਮਾਨ ਨੇ ਆਪਣੇ ਨਵੇਂ ਗੀਤ ਦਾ ਟਾਈਟਲ ਵੀ ਅਨਾਊਂਸ ਕਰ ਦਿੱਤਾ ਹੈ, ਜਿਸ ਦਾ ਨਾਂ ਹੈ 'ਡਾਲਰਾਂ ਲਈ ਯਾਰ ਛੱਡਿਆ'। ਹੁਣ ਇਹ ਗੀਤ ਉਸੇ ਯਾਰ 'ਤੇ ਆਧਾਰਿਤ ਹੈ ਜਾਂ ਨਹੀਂ, ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ