ਚਾਰਬਾਗ ਅਗਨੀਕਾਂਡ: ਮ੍ਰਿਤਕਾਂ ਲਈ ਯੋਗੀ ਨੇ ਕੀਤਾ 2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ

06/19/2018 5:08:18 PM

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਚਾਰਬਾਗ ਖੇਤਰ ਦੇ ਦੋ ਹੋਟਲਾਂ 'ਚ ਲੱਗੀ ਅੱਗ ਨਾਲ ਪੰਜ ਲੋਕਾਂ ਦੀ ਮੌਤ 'ਤੇ ਦੁੱਖ ਜਤਾਇਆ ਹੈ। ਨਾਲ ਹੀ ਉਨ੍ਹਾਂ ਨੇ ਮ੍ਰਿਤਕਾਂ ਲਈ ਦੋ ਲੱਖ ਰੁਪਏ ਦੇ ਮੁਆਵਜ਼ੇ ਦਾ ਹੁਕਮ ਦਿੱਤਾ ਹੈ।

PunjabKesari

ਜਾਣਕਾਰੀ ਮੁਤਾਬਕ ਨਾਕਾ ਇਲਾਕੇ 'ਚ ਸਥਿਤ ਦੁੱਧ ਮਾਰਕੀਟ ਕੋਲ ਸਵੇਰੇ ਛੇਇਵਜੇ ਹੋਟਲ ਵਿਰਾਟ 'ਚ ਤੇਜ਼ ਧਮਾਕੇ ਤੋਂ ਬਾਅਦ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਉਸ ਕੋਲ ਐੱਸ. ਐੱਸ. ਜੇ. ਇੰਟਰਨੈਸ਼ਨਲ ਹੋਟਲ 'ਚ ਫੈਲ ਗਈ। ਅੱਗ 'ਚ ਪੰਜ ਲੋਕ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

PunjabKesari

ਦੱਸ ਦੇਈਏ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਹੁਣ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ। ਮੌਕੇ 'ਤੇ ਅੱਗ ਵਿਭਾਗ ਬੁਝਾਓ ਦੇ ਅਧਿਕਾਰੀ ਪਹੁੰਚੇ ਅਤੇ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾ ਰਹੇ ਹਨ। ਅੱਗ ਲੱਗਣ ਨਾਲ ਦੋਵਾਂ ਹੋਟਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ।


Related News