ਮਿੱਠੀਆਂ ਸੰਧੂਰੀ ਅੰਬੀਆਂ

06/19/2018 5:02:04 PM

ਬੂਰ ਜਦੋਂ ਅੰਬਾਂ ਨੂੰ ਲੱਗਦਾ,
   ਉਸ ਤੋਂ ਪਿੱਛੋਂ ਬੈਠਣ ਅੰਬੀਆਂ,
ਰੁੱਤ ਗਰਮੀ ਦੀ ਸ਼ੁਰੂ ਏ ਹੁੰਦੀ,
 ਛੋਟੀਆਂ ਤੋਂ ਵੱਡੀਆਂ ਹੋਵਣ ਅੰਬੀਆਂ,
ਪਿੰਡ ਦੇ ਬੱਚੇ ਦੌੜ ਅੰਬਾਂ ਵੱਲ
    ਮਾਰ ਕੇ ਕੰਕਰ, ਝਾੜਨ ਅੰਬੀਆਂ,
ਕੱਚੀਆਂ ਨਾ ਤੁਸੀਂ, ਬੱਚਿਓ ਖਾਓ,
    ਅੱਖਾਂ ਦੁੱਖਣ ਲਾਵਣ ਅੰਬੀਆਂ,
ਗਰਮੀ ਜਦੋਂ ਬਹੁਤ ਏ ਵਧਦੀ,
     ਪੀਲੀਆਂ-ਪੀਲੀਆਂ ਹੁੰਦੀਆਂ ਅੰਬੀਆਂ,
ਬਾਗਾਂ ਦੇ ਵਿਚ ਕੋਇਲਾਂ ਬੋਲਣ,
     ਮਿੱਠੀਆਂ, ਦੇਖ ਸੰਧੂਰੀ ਅੰਬੀਆਂ,
ਮੀਂਹ ਜਦੋਂ ਫਿਰ ਸ਼ੁਰੂ ਨੇ ਹੁੰਦੇ,
  ਰਸ ਦੇ ਨਾਲ ਭਰ ਜਾਵਣ ਅੰਬੀਆਂ,
ਬਾਗਾਂ 'ਚੋਂ ਖੁਸ਼ਬੂ ਜਿਹੀ ਆਵੇ,
  ਹਰ ਇਕ ਦੇ ਮਨ ਭਾਉਂਦੀਆਂ ਅੰਬੀਆਂ,
ਹੁਣ ਸੁੱਕੇ ਰੁੱਖ ਦੇਖ ਅੰਬਾਂ ਦੇ,
    'ਗੋਸਲ' ਨੂੰ ਚੇਤੇ ਆਉਂਦੀਆਂ ਅੰਬੀਆਂ,
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋ. 9876452223


Related News