ਸ਼ੂਗਰ ਸੇਸ ''ਤੇ ਪੇਚ, ਵਧ ਸਕਦਾ ਹੈ ਜੀ.ਐੱਸ.ਟੀ

06/19/2018 5:01:38 PM

ਬਿਜ਼ਨਸ ਡੈਸਕ — ਗੰਨਾ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਖੰਡ 'ਤੇ ਸੇਸ ਲਗਾਉਣ ਦੀ ਜਿਹੜੀ ਤਜਵੀਜ਼ ਰੱਖੀ ਸੀ ਉਸ 'ਤੇ ਅਮਲ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਅਜਿਹੇ 'ਚ ਸਰਕਾਰ ਦੂਸਰੇ ਵਿਕਲਪਾਂ ਦੇ ਵਿਚਾਰ ਕਰ ਰਹੀ ਹੈ। 
ਸੂਤਰਾਂ ਦਾ ਕਹਿਣਾ ਹੈ ਕਿ ਖੰਡ 'ਤੇ ਸੇਸ ਨੂੰ ਲੈ ਕੇ ਸਰਕਾਰ ਅੰਦਰ ਅਸਹਿਮਤੀ ਵਾਲੀ ਸਥਿਤੀ ਪੈਦਾ ਹੋ ਗਈ ਹੈ। ਸੈਸ ਲਗਾਉਣਾ ਜੀ.ਐੱਸ.ਟੀ. ਦੀ ਅਸਲੀ ਭਾਵਨਾ ਦੇ ਖਿਲਾਫ ਹੋਵੇਗਾ। ਜੇਕਰ ਖੰਡ 'ਤੇ ਸੇਸ ਲਗਾਇਆ ਜਾਂਦਾ ਹੈ ਤਾਂ ਦੂਜੇ ਸੂਬੇ ਵੀ ਹੋਰ ਉਤਪਾਦਾਂ 'ਤੇ ਸੇਸ ਦੀ ਮੰਗ ਕਰ ਸਕਦੇ ਹਨ। ਹਾਲਾਂਕਿ ਪੱਛਮੀ ਬੰਗਾਲ ਨੇ ਜੂਟ 'ਤੇ ਸੇਸ ਲਗਾਉਣ ਦੀ ਮੰਗ ਕੀਤੀ ਹੈ। ਖੰਡ 'ਤੇ ਸੇਸ ਲਗਾਉਣ ਦੇ ਫੈਸਲੇ 'ਤੇ ਸਰਕਾਰ ਨੇ ਅਟਾਰਨੀ ਜਨਰਲ ਤੋਂ ਰਾਏ ਮੰਗੀ ਹੈ।
ਸਰਕਾਰ ਹੋਰ ਵਿਕਲਪਾਂ ਦੇ ਵੀ ਵਿਚਾਰ ਕਰ ਰਹੀ ਹੈ। ਸਰਕਾਰ ਖੰਡ 'ਤੇ ਜੀ.ਐੱਸ.ਟੀ. 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਸਕਦੀ ਹੈ। ਕਿਸਾਨ ਲਗਜ਼ਰੀ ਚੀਜ਼ਾਂ 'ਤੇ ਸੇਸ ਲਗਾਉਣ ਦਾ ਵਿਕਲਪ ਤਿਆਰ ਕਰ ਰਹੀ ਹੈ। ਜੀ.ਐੱਸ.ਟੀ. ਕੌਂਸਲ ਦੀ ਅਗਲੀ ਬੈਠਕ 'ਚ ਸਹਿਮਤੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News