ਨਾ ਮੈ ਕਦੇ ਹੱਸਕੇ ਸਿੱਖਿਆ ਹੈ

06/19/2018 4:46:07 PM

ਨਾ ਮੈ ਕੁਝ ਹੱਸਕੇ ਸਿੱਖਿਆ ਹੈ,
ਨਾ ਮੈ ਕੁਝ ਰੋਕੇ ਸਿੱਖਿਆ ਹੈ,
ਮੈ ਤਾਂ ਜੋ ਕੁਝ ਸਿੱਖਿਆ ਹੈ,
ਜਾਂ ਤੇਰਾ ਹੋਕੇ ਸਿੱਖਿਆ ਹੈ,
ਜਾਂ ਤੈਨੂੰ ਖੋਹਕੇ ਸਿੱਖਿਆ ਹੈ।
ਤੇਰਾ ਹੋਣਾ ਫਿਰ ਤੈਨੂੰ ਖੋਹਣਾ,
ਇਹ ਮੇਰੇ ਲਈ ਵਰਦਾਨ ਹੋਇਆ,
ਕੀ ਹੋਇਆ ਤੂੰ ਰਸਤਾ ਬਦਲਿਆ,
ਮੈ ਤੇਰੇ ਕਰਕੇ ਮਹਾਨ ਹੋਇਆ,
ਨਹੀਂ ਭੁੱਲਿਆ ਮੈਂ ਉਹ ਕਦਮ ਕਦੇ ਵੀ,
ਜੋ ਕਦੇ ਮੇਰੀ ਪੈੜ੍ਹ ਵਿਚ ਟਿਕਿਆ ਹੈ,
ਨਾ ਮੈ ਕੁਝ ਹੱਸਕੇ ਸਿੱਖਿਆ ਹੈ,
ਨਾ ਮੈ ਕੁਝ ਰੋਕੇ ਸਿੱਖਿਆ ਹੈ,
ਮੈ ਤਾਂ ਜੋ ਕੁਝ ਸਿੱਖਿਆ ਹੈ,
ਜਾਂ ਤੇਰਾ ਹੋਕੇ ਸਿੱਖਿਆ ਹੈ,
ਜਾਂ ਤੈਨੂੰ ਖੋਹਕੇ ਸਿੱਖਿਆ ਹੈ।
ਅੱਜ 'ਸੁਰਿੰਦਰ' ਦਿਲ ਤੋਂ ਰੋਇਆ,
ਉਹ ਕਿਹੜੀ ਕਲਮੂਹੀ ਘੜੀ ਸੀ,
ਜਿਹਨੇ ਸਭ ਕੁਝ ਖੋਹਿਆ,
ਮਨ ਘੜੀ ਤੇ ਆ ਕੇ ਖੜ੍ਹ ਜਾਂਦਾ,
ਜਿਹਨੇ ਸਭ ਕੁਝ ਮਿਥਿਆ ਹੈ,
ਨਾ ਮੈ ਕੁਝ ਹੱਸਕੇ ਸਿੱਖਿਆ ਹੈ,
ਨਾ ਮੈ ਕੁਝ ਰੋਕੇ ਸਿੱਖਿਆ ਹੈ,
ਮੈ ਤਾਂ ਜੋ ਕੁਝ ਸਿੱਖਿਆ ਹੈ,
ਜਾਂ ਤੇਰਾ ਹੋਕੇ ਸਿੱਖਿਆ ਹੈ,
ਜਾਂ ਤੈਨੂੰ ਖੋਹਕੇ ਸਿੱਖਿਆ ਹੈ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000


Related News