... ਤਾਂ ਇਨ੍ਹਾਂ ਟਵੀਟ ਦੇ ਬਾਅਦ ਵਰ੍ਹਿਆ ਸਾਨੀਆ ਦਾ ਗੁੱਸਾ

06/19/2018 4:46:11 PM

ਨਵੀਂ ਦਿੱਲੀ : ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਈਦ ਦੇ ਮੌਕੇ 'ਤੇ ਆਪਣੇ ਪਤੀ ਸ਼ੋਇਬ ਮਲਿਕ ਅਤੇ ਪਰਿਵਾਰ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸਦੇ ਬਾਅਦ ਸਾਨੀਆ ਦੀ ਪੋਸਟ 'ਤੇ ਮਾੜੇ ਕੁਮੈਂਟ ਕੀਤੇ। ਹੁਣ ਸਾਨੀਆ ਨੇ ਆਪਣਾ ਆਪਾ ਗੁਆਉਂਦੇ ਹੋਏ ਇਕ ਟਵੀਟ ਕੀਤਾ ਹੈ। ਟਵੀਟ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਸਾਨੀਆ ਕੁਝ ਲੋਕਾਂ ਤੋਂ ਕਾਫੀ ਨਾਰਾਜ਼ ਹੈ।

ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਮੈਰਾ ਕਈ ਜਗ੍ਹਾ ਜ਼ਿਕਰ ਕੀਤਾ ਗਿਆ ਸੀ। ਮੈਨੂੰ ਲੱਗਾ ਕਿ, ਕਿਸ ਤਰ੍ਹਾਂ ਈਦ ਦੇ ਮੁਬਾਰਕ ਮੌਕੇ 'ਤੇ ਵੀ ਲੋਕ ਬਕਵਾਸ ਕਰਨ ਤੋਂ ਬਾਜ਼ ਨਹੀਂ ਆਉਂਦੇ।

 


Related News