ਟੈਸਟ ਕ੍ਰਿਕਟ: ਅਫਗਾਨਿਸਤਾਨ ਦੀ ਟੀਮ ਨੂੰ ਗਾਂਗੁਲੀ ਨੇ ਦਿੱਤੀ ਖਾਸ ਸਲਾਹ

06/19/2018 4:41:28 PM

ਕੋਲਕਾਤਾ— ਹਾਲ ਹੀ 'ਚ ਟੈਸਟ ਕ੍ਰਿਕਟ 'ਚ ਆਪਣਾ ਪ੍ਰਦਰਸ਼ਨ ਕਰਨ ਵਾਲੀ ਅਫਗਾਨਿਸਤਾਨ ਚਾਹੇ ਹੀ ਬੈਂਗਲੁਰੂ 'ਚ ਭਾਰਤ ਦੇ ਖਿਲਾਫ ਦੋ ਦਿਨ 'ਚ ਪਸਤ ਹੋ ਗਈ। ਪਰ ਦੁਨੀਆ ਦੇ ਮਹਾਨ ਕਪਤਾਨਾਂ 'ਚ ਸ਼ਾਮਲ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਟੈਸਟ ਕ੍ਰਿਕਟ 'ਚ ਐਂਟਰੀ ਕਰਨ ਵਾਲੀ ਅਫਗਾਨਿਸਤਾਨ ਅਤੇ ਆਇਰਲੈਂਡ ਦੀਆਂ ਟੀਮਾਂ ਸਮੇਂ ਦੇ ਨਾਲ-ਨਾਲ ਇੱਥੇ ਵੀ ਖੁਦ ਨੂੰ ਸਾਬਤ ਕਰ ਲੈਣਗੀਆਂ। ਗਾਂਗੁਲੀ ਨੇ ਇਕ ਲੇਖ 'ਚ ਅਫਗਾਨਿਸਤਾਨ ਦੇ ਲਈ ਲਿਖਿਆ, 'ਅਫਗਾਨ ਦੇ ਲੜਕਿਆਂ ਨੂੰ ਇਸ ਕਰਕੇ ਦੁੱਖੀ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਦਾ ਪਹਿਲਾਂ ਟੈਸਟ ਕਿੰਨਾ ਛੋਟਾ ਰਿਹਾ, ਬਲਕਿ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਸ ਲੰਬੇ ਸਮੇਂ 'ਚ ਖੁਦ ਨੂੰ ਸਾਬਤ ਕਰਨ ਦੇ ਲਈ ਹਜੇ ਕਿੱਥੇ-ਕਿੱਥੇ ਕੰਮ ਕਰਨਾ ਹੈ।

ਇਹ ਸਿਰਫ ਅਫਗਾਨ ਟੀਮ ਦੇ ਨਾਲ ਨਹੀਂ ਹੋਇਆ ਜਦੋਂ ਸ਼੍ਰੀ ਲੰਕਾ, ਬੰਗਲਾਦੇਸ਼ ਅਤੇ ਜਿੰਮਬਾਵੋ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਤਾਂ ਇਨ੍ਹਾਂ ਟੀਮਾਂ ਦਾ ਹਾਲ ਵੀ ਅਜਿਹਾ ਹੀ ਸੀ। ਅਫਗਾਨਿਸਤਾਨ ਅਤੇ ਦੂਜੀਆਂ ਨਵੀਆਂ ਟੀਮਾਂ ਜਿਨ੍ਹਾਂ ਨੇ ਹਾਲ ਹੀ 'ਚ ਟੈਸਟ ਕ੍ਰਿਕਟ 'ਚ ਐਂਟਰੀ ਕੀਤੀ ਹੈ ਜਿਵੇ  ਆਇਰਲੈਂਡ ਇਨ੍ਹਾਂ ਟੀਮਾਂ ਨੂੰ ਲੰਬੇ ਸਮੇਂ 'ਚ ਖੁਦ ਨੂੰ ਸਾਬਤ ਕਰਨ ਦੇ ਲਈ ਥੋੜਾ ਟਾਈਮ ਦੇਣਾ ਹੋਵੇਗਾ। ਸਮੇਂ ਦੇ ਨਾਲ ਹੀ ਉਹ ਸਿੱਖਣਗੇ।

ਪਾਕਿਸਤਾਨ ਦੇ ਖਿਲਾਫ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਇਰਲੈਂਡ ਨੂੰ ਇਸ ਮੈਚ ਤੋਂ ਬਹੁਤ ਵਿਸ਼ਵਾਸ ਮਿਲਿਆ ਹੋਵੇਗਾ। ਆਇਰਲੈਂਡ ਨੇ ਆਪਣੇ ਪਹਿਲੇ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਫਗਾਨ ਟੀਮ ਨੂੰ ਵੀ ਆਇਰਲੈਂਡ ਨਾਲ ਖੁਦ ਨੂੰ ਪ੍ਰੇਰਿਤ ਕਰਨਾ ਚਾਹੀਦਾ ਕਿ ਜੇਕਰ ਉਹ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ, ਤਾਂ ਫਿਰ ਅਫਗਾਨਿਸਤਾਨ ਕਿਉਂ ਨਹੀਂ? ਵਿਸ਼ਵ ਕ੍ਰਿਕਟ ਨੂੰ ਹਜੇ ਬਹੁਤ ਚੰਗੀਆਂ ਟੀਮਾਂ ਨੂੰ ਦਰਕਾਰ ਹੈ ਅਤੇ ਨਵੀਂਆਂ ਟੀਮਾਂ ਨੂੰ ਸਿਰਫ ਮੌਕਾ ਮਿਲਣ ਨਾਲ ਹੀ ਇਹ ਬਿਹਤਰ ਹੋ ਸਕਦਾ ਹੈ।


Related News