Infosys ਦੇ 25 ਸਾਲ : ਸਾਧਾਰਨ ਪਿਛੋਕੜ ਵਾਲੇ ਲੋਕਾਂ ਨੇ ਮਿਲ ਕੇ ਬਣਾਈ ਗਲੋਬਲ ਕੰਪਨੀ

06/19/2018 4:38:45 PM

ਹੈਦਰਾਬਾਦ — ਸੂਚਨਾ ਤਕਨਾਲੋਜੀ(ਆਈ.ਟੀ.) ਖੇਤਰ ਦੀ ਕੰਪਨੀ ਇਨਫੋਸਿਸ ਦੇ ਸ਼ੇਅਰ ਬਾਜ਼ਾਰ ਵਿਚ ਸੂਚੀਕਰਨ ਦੇ 25 ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ 'ਤੇ ਕੰਪਨੀ ਦੇ ਸਾਬਕਾ ਸੀਨੀਅਰ ਅਧਿਕਾਰੀ ਨੇ ਇਨਫੋਸਿਸ ਦੇ ਸਹਿ-ਸੰਸਥਾਪਕ ਐੱਨ.ਆਰ ਨਾਰਾਇਣਮੂਰਤੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਨ ਹੀ ਉਹ ਸੁਪਨਮਈ ਕੰਪਨੀ ਬਣਾ ਸਕੇ।
ਇਨਫੋਸਿਸ ਦੇ ਸਾਬਕਾ ਮੁੱਖ ਵਿੱਤ ਅਧਿਕਾਰੀ ਬਾਲਕ੍ਰਿਸ਼ਨਨ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਦੇਸ਼ ਇਕ ਹੋਰ ਇਨਫੋਸਿਸ ਦੇਖ ਸਕੇਗਾ। ਇਨਫੋਸਿਸ ਬਹੁਤ ਸਾਰੀਆਂ ਪੀੜ੍ਹੀਆਂ ਲਈ ਇਕ ਸਪਨੇ ਦੀ ਕੰਪਨੀ ਹੈ। ਉਨ੍ਹਾਂ ਨੇ ਕਿਹਾ ਕਿ ਬੇਂਗਲੁਰੂ ਮੁੱਖ ਕੇਂਦਰ ਵਾਲੀ ਇਸ ਕੰਪਨੀ ਨੇ ਮੱਧ ਵਰਗ ਨੂੰ ਉਤਸ਼ਾਹੀ ਬਣਾਇਆ ਅਤੇ ਵਿਸ਼ਵ ਪੱਧਰ 'ਤੇ ਸੋਚਣਾ ਸਿਖਾਇਆ।
ਬਾਲਕ੍ਰਿਸ਼ਨਣ ਨੇ ਕਿਹਾ ਕਿ ਇਹ ਇਕ ਅਸਾਧਾਰਨ ਕਹਾਣੀ ਹੈ ਕਿ ਕਿਸ ਤਰ੍ਹਾਂ ਸਾਧਾਰਨ ਪਿਛੋਕੜ ਵਾਲੇ ਲੋਕਾਂ ਨੇ ਮਿਲ ਕੇ ਗਲੋਬਲ ਕੰਪਨੀ ਬਣਾਈ ਅਤੇ ਉਸਨੂੰ ਨੈਤਿਕ ਅਤੇ ਕਾਨੂੰਨੀ ਤੌਰ 'ਤੇ ਉਸਨੂੰ ਚਲਾਇਆ। ਕੰਪਨੀ ਨੇ ਵੱਡੀ ਸੰਪਤੀ ਬਣਾਈ ਅਤੇ ਉਸਨੂੰ ਸ਼ੇਅਰ ਧਾਰਕਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਭ ਇਕ ਨੇਤਾ ਨਾਰਾਇਣ ਮੂਰਤੀ ਦੇ ਕਾਰਨ ਸੰਭਵ ਹੋ ਸਕਿਆ। ਉਨ੍ਹਾਂ ਨੇ ਇਨਫੋਸਿਸ ਦਾ ਸਪਨਾ ਬਣਾਇਆ ਅਤੇ ਮਹਾਨ ਪ੍ਰਤੀਭਾ ਦੇ ਨਾਲ ਕੰਮ ਕੀਤਾ ਅਤੇ ਕੰਪਨੀ ਨੂੰ ਹੋਰ ਵੱਡਾ ਬਣਾਇਆ।


Related News