ਐਂਡਰਾਇਡ ਗੋ ਵਰਜ਼ਨ ''ਤੇ ਲਾਂਚ ਹੋਵੇਗਾ ਮੋਟੋ C2 ਸਮਾਰਟਫੋਨ

06/19/2018 4:33:18 PM

ਜਲੰਧਰ-ਲਿਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਇਕ ਨਵੇਂ ਸਮਾਰਟਫੋਨ 'ਤੇ ਕੰਮ ਕਰ ਰਹੀਂ ਹੈ, ਜੋ ਐਂਡਰਾਇਡ ਵਨ (ਗੋ ਐਂਡੀਸ਼ਨ) 'ਤੇ ਚੱਲੇਗਾ। ਇਕ ਨਵੀਂ ਰਿਪੋਰਟ ਮੁਤਾਬਕ ਮੋਟੋਰੋਲਾ ਵੀ ਆਪਣਾ ਪਹਿਲਾਂ ਐਂਡਰਾਇਡ ਗੋ (Android Go ) ਆਧਾਰਿਤ ਸਮਾਰਟਫੋਨ ਲਾਂਚ ਕਰਨ ਲਈ ਤਿਆਰੀ 'ਚ ਹੈ, ਜਿਸ ਦਾ ਮਾਡਲ ਨੰਬਰ XT1920 ਹੈ। ਹਾਲ ਹੀ ਇਸ ਸਮਾਰਟਫੋਨ ਨੂੰ ਏਸ਼ਿਆਈ ਅਤੇ ਯੂਰੋਪੀਨ ਬਾਜ਼ਾਰਾਂ 'ਚ ਵਿਕਰੀ ਲਈ ਈ. ਸੀ. ਸੀ. ਦੁਆਰਾ ਮਨਜ਼ੂਰੀ ਮਿਲੀ ਹੈ। ਇਹ ਸਮਾਰਟਫੋਨ ਜਲਦ ਹੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। 
 

 

ਸਪੈਸੀਫਿਕੇਸਨ-
ਇਸ ਸਮਾਰਟਫੋਨ 'ਚ 1 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਨਾਲ ਪੇਸ਼ ਕੀਤਾ ਜਾਵੇਗਾ। ਇਹ ਸਮਾਰਟਫੋਨ ਐਂਡਰਾਇਡ ਵਨ (ਗੋ ਐਡੀਸ਼ਨ) 'ਤੇ ਪੇਸ਼ ਕੀਤਾ ਜਾ ਸਕਦਾ ਹੈ। ਐਂਡਰਾਇਡ ਗੋ ਹੋਣ 'ਤੇ ਫੋਨ ਨੂੰ ਘੱਟ ਸਪੈਸੀਫਿਕੇਸ਼ਨ ਨਾਲ ਵੀ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 2100 ਐੱਮ. ਏ. ਐੱਚ. ਬੈਟਰੀ ਨਾਲ ਐੱਲ. ਟੀ. ਈ. ਨੈੱਟਵਰਕ ਨੂੰ ਸਪੋਰਟ ਕਰੇਗਾ। ਸਮਾਰਟਫੋਨ ਦਾ ਡਾਇਮੇਸ਼ਨ 147.88x71.22 ਐੱਮ. ਐੱਮ. ਤੱਕ ਹੋਵੇਗਾ। 

 

ਸਮਾਰਟਫੋਨ 'ਚ 5 ਇੰਚ ਐੱਫ. ਡਬਲਿਊ. ਵੀ. ਜੀ. ਏ. (FWVGA) ਡਿਸਪਲੇਅ ਨਾਲ 854x480 ਪਿਕਸਲ ਰੈਜ਼ੋਲਿਊਸ਼ਨ ਅਤੇ ਮੀਡੀਆਟੈੱਕ MT6580M ਕਵਾਡ ਕੋਰ ਐੱਸ. ਓ. ਸੀ. 'ਤੇ ਚੱਲਦਾ ਹੈ। ਸਾਫਟਵੇਅਰ ਫਰੰਟ 'ਤੇ ਮੋਟੋ C ਐਂਡਰਾਇਡ 7.0 ਨੂਗਟ 'ਤੇ ਚੱਲਦਾ ਹੈ। ਸਮਾਰਟਫੋਨ 'ਚ ਫਰੰਟ ਫਲੈਸ਼ ਨਾਲ ਹੋਮ ਬਟਨ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। ਮੋਟੋ C2 ਸਸਤਾ ਸਮਾਰਟਫੋਨ ਹੋਵਗਾ, ਜੋ ਅੰਤਰਰਾਸ਼ਟਰੀ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ। ਉਮੀਦ ਕੀਤੀ ਜਾ ਸਕਦੀ ਹੈ ਕਿ ਕੰਪਨੀ ਮੋਟੋ C2 ਨਾਲ ਮੋਟੋ C2 ਪਲੱਸ ਸਮਾਰਟਫੋਨ ਵੀ ਲਾਂਚ ਹੋ ਸਕਦਾ ਹੈ।


Related News