ਨਸ਼ੀਲੀਆਂ ਗੋਲੀਆਂ ਅਤੇ 7500 ਨਕਦੀ ਸਮੇਤ 2 ਕਾਬੂ

06/20/2018 7:33:28 AM

ਸ੍ਰੀ ਮੁਕਤਸਰ ਸਾਹਿਬ,  (ਪਵਨ)—ਜ਼ਿਲਾ ਪੁਲਸ ਮੁਖੀ ਸ਼ੁਸੀਲ ਕੁਮਾਰ ਦੀਆਂ ਹਦਾਇਤਾਂ ਤੇ ਜ਼ਿਲਾ ਪੁਲਸ ਵੱਲੋਂ ਨਸ਼ਿਆਂ ਖਿਲਾਫ਼ ਚਲਾਏ ਜਾ ਰਹੇ ਅਭਿਆਨ ਦੌਰਾਨ ਥਾਣਾ ਸਿਟੀ ਪੁਲਸ ਨੇ 2 ਵਿਅਕਤੀਆਂ ਨੂੰ 2500 ਨਸ਼ੀਲੀਆਂ ਗੋਲੀਆਂ ਅਤੇ 7500 ਰੁਪਏ ਦੀ ਨਕਦੀ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਐਸ.ਐਚ.ਓ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਨਾਲ ਗਸ਼ਤ ਅਤੇ ਚੈਕਿੰਗ ਤੇ ਸਨ ਤਾਂ ਇਤਲਾਹ ਮਿਲੀ ਕਿ ਦਵਿੰਦਰ ਕੁਮਾਰ ਪੁੱਦਰ ਦਰਸ਼ਨ ਲਾਲ ਵਾਸੀ ਸ੍ਰੀ ਮੁਤਸਰ ਸਾਹਿਬ ਜਿਸ ਦਾ ਹਕੀਮਾਂ ਵਾਲੀ ਗਲੀ ਵਿਚ ਰਾਧਾ ਰਾਮ ਬਿਸ਼ਨ ਦਾਸ ਨਾਮਕ ਮੈਡੀਕਲ ਸਟੋਰ ਹੈ, ਦੀ ਹੋਲ ਸੇਲ ਦੀ ਦੁਕਾਨ ਹੈ ਜੋ ਕਿ ਅੰਗਰੇਜੀ ਦਵਾਈਆਂ ਦੇ ਨਾਲ-ਨਾਲ ਨਸ਼ੀਲੀਆਂ ਗੋਲੀਆਂ ਵੀ ਵੇਚਦਾ ਹੈ, ਜਿਸ ਤੋਂ ਸ਼ਮਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭੁੱਟੀਵਾਲਾ ਨਸ਼ੀਲੀਆਂ ਗੋਲੀਆਂ ਲਿਜਾ ਕੇ ਵੇਚਦਾ ਹੈ ਅਤੇ ਸ਼ਮਿੰਦਰ ਸਿੰਘ ਮੋਟਰਸਾਈਕਲ ਤੇ ਦਵਿੰਦਰ ਕੁਮਾਰ ਤੋਂ ਨਸ਼ੀਲੀਆਂ ਗੋਲੀਆਂ ਲੈਣ ਦੇ ਲਈ ਆ ਰਿਹਾ ਹੈ ਅਤੇ ਦਵਿੰਦਰ ਕੁਮਾਰ ਉਸ ਨੂੰ ਗਾਂਧੀ ਚੌਂਕ ਵਿਚ ਨਸ਼ੀਲੀਆਂ ਗੋਲੀਆਂ ਦੇਵੇਗਾ। ਜਿਸ ਤੇ ਸ਼ਮਿੰਦਰ ਸਿੰਘ ਨੂੰ ਪੁਲਸ ਪਾਰਟੀ ਵਿਚ ਸ਼ਾਮਲ ਕਰਕੇ ਏ.ਐਸ.ਆਈ ਬਚਿੱਤਰ ਸਿੰਘ ਨੇ ਪਹਿਲਾਂ ਹੀ ਪੁਲਸ ਕਰਮਚਾਰੀਆਂ ਨੂੰ ਹਿਦਾਇਤ ਦੇ ਦਿੱਤੀ ਅਤੇ ਜਦ ਕੁਝ ਸਮਾਂ ਬਾਅਦ ਉਕਤ ਸ਼ਮਿੰਦਰ ਸਿੰਘ ਮੋਟਰਸਾਈਕਲ ਨੰਬਰ ਪੀ.ਬੀ 085652 ਤੇ ਗਾਂਧੀ ਚੌਂਕ ਵਿਚ ਆਇਆ ਅਤੇ ਉਸ ਨੇ ਆਪਣਾ ਮੋਟਰਸਾਈਕਲ ਰੋਕਿਆ ਇੰਨੇ ਵਿਚ ਇਕ ਵਿਅਤਕੀ ਆਇਆ ਜਿਸਦੇ ਹੱਥ ਵਿਚ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ, ਜਿਸਨੇ ਸਮਿੰਦਰ ਸਿੰਘ ਕੋਲ ਆ ਕੇ ਉਸ ਨੂੰ ਲਿਫਾਫਾ ਪਕੜਾ ਦਿੱਤਾ ਅਤੇ ਸ਼ਮਿੰਦਰ ਸਿੰਘ ਨੇ ਕੁਝ ਪੈਸੇ ਆਪਣੀ ਜੇਬ ਵਿਚ ਕੱਢ ਕੇ ਉਕਤ ਵਿਅਤੀ ਨੂੰ ਫੜਾ ਦਿੱਤੇ। ਪੁਲਸ ਪਾਰਟੀ ਨੇ ਮੌਕੇ ਤੇ ਹੀ ਸ਼ਮਿੰਦਰ ਅਤੇ ਦਵਿੰਦਰ ਕੁਮਾਰ ਨੂੰ ਕਾਬੂ ਕਰਕੇ ਮੋਟਰਸਾਈਕਲ  ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ। ਥਾਣਾ ਸਿਟੀ ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਐਨ.ਡੀ.ਪੀ.ਐਸ ਐਕਟ ਦੀ ਧਾਰਾ 22/61/85 ਤਹਿਤ ਮਾਮਲਾ ਦਰਜ ਕਰਕੇ ਅਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News