ਦਿੱਲੀ ਕ੍ਰਾਇਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਏ ਦਾਤੀ ਮਹਾਰਾਜ, ਪੁੱਛਗਿਛ ਜਾਰੀ

06/19/2018 4:27:57 PM

ਨਵੀਂ ਦਿੱਲੀ— ਰੇਪ ਦੇ ਦੋਸ਼ਾਂ ਨਾਲ ਘਿਰੇ ਦਾਤੀ ਮਦਨ ਮਹਾਰਾਜ ਅਚਾਨਕ ਆਪਣੇ ਵਕੀਲ ਨਾਲ ਦਿੱਲੀ ਅਪਰਾਧ ਸ਼ਾਖਾ ਦੇ ਦਫਤਰ 'ਚ ਪੇਸ਼ ਹੋਏ। ਇਸ ਤੋਂ ਪਹਿਲੇ ਉਨ੍ਹਾਂ ਨੇ ਸੋਮਵਾਰ ਨੂੰ ਪੇਸ਼ ਹੋਣਾ ਸੀ ਪਰ ਉਨ੍ਹਾਂ ਨੇ ਆਪਣੇ ਵਕੀਲ ਨੂੰ ਪੁਲਸ ਕੋਲ ਭੇਜ ਕੇ ਪੇਸ਼ ਹੋਣ ਲਈ ਕੁਝ ਦਿਨਾਂ ਦੀ ਮੋਹਲਤ ਮੰਗੀ ਸੀ। ਜਿਸ 'ਤੇ ਕ੍ਰਾਇਮ ਬ੍ਰਾਂਚ ਨੇ ਉਨ੍ਹਾਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਚਿਤਾਵਨੀ ਦਿੱਤੀ। ਦਾਤੀ ਮਹਾਰਾਜ ਮੰਗਲਵਾਰ ਨੂੰ ਕਰੀਬ 3 ਵਜੇ ਕ੍ਰਾਇਮ ਬ੍ਰਾਂਚ ਦੇ ਦਫਤਰ ਪੁੱਜ ਗਏ। ਹੁਣ ਕ੍ਰਾਇਮ ਬ੍ਰਾਂਚ ਦੇ ਅਧਿਕਾਰੀ ਦਾਤੀ ਮਹਾਰਾਜ ਤੋਂ ਪੁੱਛਗਿਛ ਕਰ ਰਹੇ ਹਨ। ਉਹ ਉਨ੍ਹਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖ਼ਰ ਜੋ ਦੋਸ਼ ਪੀੜਤਾ ਉਨ੍ਹਾਂ 'ਤੇ ਲਗਾ ਰਹੀ ਹੈ, ਉਸ 'ਚ ਕਿੰਨੀ ਸੱਚਾਈ ਹੈ ਅਤੇ ਉਨ੍ਹਾਂ ਦਾ ਇਸ ਪੂਰੇ ਮਾਮਲੇ 'ਤੇ ਕੀ ਕਹਿਣਾ ਹੈ। ਦੋਸ਼ਾਂ ਦੇ ਬਾਅਦ ਦਾਤੀ ਮਹਾਰਾਜ ਨੇ ਦਾਅਵਾ ਅਤੇ ਵਾਅਦਾ ਦੋਵੇਂ ਕੀਤੇ ਸਨ ਕਿ ਸੋਮਵਾਰ ਨੂੰ ਕ੍ਰਾਇਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਜਾਣਗੇ ਪਰ ਸੋਮਵਾਰ ਨੂੰ ਪੂਰਾ ਦਿਨ ਬਾਬੇ ਦੀ ਕੋਈ ਭਣਕ ਨਹੀਂ ਲੱਗੀ। ਆਪਣੇ ਵਕੀਲ ਨੂੰ ਦਾਤੀ ਨੇ ਦਿੱਲੀ ਦੇ ਕ੍ਰਾਇਮ ਬ੍ਰਾਂਚ ਦੇ ਦਫਤਰ ਭੇਜ ਦਿੱਤਾ ਹੈ।


Related News