ਸੈਮਸੰਗ TV ਦੇ ਨਾਲ ਮੁਫਤ ਮਿਲ ਰਿਹੈ ਗਲੈਕਸੀ S9 ਸਮਾਰਟਫੋਨ

06/19/2018 4:23:12 PM

ਜਲੰਧਰ— ਸੈਮਸੰਗ ਨੇ ਭਾਰਤ 'ਚ 2018 QLED TVs ਨੂੰ ਲਾਂਚ ਕੀਤੇ ਹਨ। ਸਾਊਥ ਕੋਰੀਆ ਦੀ ਟੈਕਨਾਲੋਜੀ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ 'ਚ ਹੁਣ ਲੋਕ ਵੱਡੀ ਸਕਰੀਨ ਵਾਲੇ ਟੀਵੀ ਨੂੰ ਜ਼ਿਆਦਾ ਤਵੱਜੋ ਦੇ ਰਹੇ ਹਨ। QLED TV ਦੀ ਮਦਦ ਨਾਲ ਸੈਮਸੰਗ ਪ੍ਰੀਮੀਅਮ ਟੀਵੀ ਸੈਗਮੈਂਟ 'ਚ ਆਪਣੀ ਮੌਜੂਦਗੀ ਨੂੰ ਵਧਾਉਣਾ ਚਾਹੀਦਾ ਹੈ। ਸੈਮਸੰਗ ਦਾ ਕਹਿਣਾ ਹੈ ਕਿ ਯੂ.ਐੱਚ.ਡੀ. ਟੀਵੀ ਬਾਜ਼ਾਰ 'ਚ ਕੰਪਨੀ ਦਾ ਮਾਰਕੀਟ ਸ਼ੇਅਰ 36 ਫੀਸਦੀ ਹੈ। ਇਸ ਤੋਂ ਇਲਾਵਾ 40-ਇੰਚ ਜਾਂ ਇਸ ਤੋਂ ਵੱਡੇ ਟੀਵੀ ਦੇ ਸੈਗਮੈਂਟ 'ਚ ਕੰਪਨੀ ਦਾ ਮਾਰਕੀਟ ਸ਼ੇਅਰ 33 ਫੀਸਦੀ ਹੈ। 

PunjabKesari

ਸ਼ਿਓਮੀ, ਟੀ.ਸੀ.ਐੱਲ., ਥਾਮਸਨ, ਕੋਡਕ ਅਤੇ ਦੂਜੀਆਂ ਕੰਪਨੀਆਂ ਦੇ ਮਿਡ ਰੇਂਜ ਵਾਲੇ ਟੀਵੀ ਸੈਗਮੈਂਟ 'ਚ ਵਾਧੇ ਨਾਲ ਸੈਮਸੰਗ ਪ੍ਰੀਮੀਅਮ ਸੈਗਮੈਂਟ 'ਚ ਆਪਣਾ ਦਾਅਵਾ ਮਜਬੂਤ ਕਰਨਾ ਚਾਹੁੰਦਾ ਹੈ। ਕੰਪਨੀ ਨੇ ਭਾਰਤ 'ਚ QLED TV ਮਾਡਲਸ ਪੇਸ਼ ਕੀਤੇ ਹਨ। ਇਸ ਟੀਵੀ ਦਾ ਸਕਰੀਨ ਸਾਈਜ਼ 55-ਇੰਚ ਤੋਂ 75-ਇੰਚ ਦਾ ਹੈ। ਇਨ੍ਹਾਂ ਟੀਵੀ ਦੀ ਸ਼ੁਰੂਆਤੀ ਕੀਮਤ 2,45,000 ਰੁਪਏ ਤੋਂ ਸ਼ੁਰੂ ਹੈ। 

2018 ਟੀਵੀ ਮਾਡਲਸ ਨੂੰ ਪੇਸ਼ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਉਹ ਭਾਰਤ ਦੇ ਪ੍ਰੀਮੀਅਮ ਟੀਵੀ ਸੈਗਮੈਂਟ 'ਚ ਅਗਲੇ ਚਾਰ ਤੋਂ ਪੰਜ ਮਹੀਨਿਆਂ 'ਚ ਕਰੀਬ 50 ਫੀਸਦੀ ਮਾਰਕੀਟ ਸ਼ੇਅਰ ਨੂੰ ਹਾਸਲ ਕਰਨਾ ਚਾਹੁੰਦਾ ਹੈ। 2018 QLED TV ਐਂਬੀਅੰਟ ਮੋਡ ਦੇ ਨਾਲ ਆ ਰਹੇ ਹਨ। ਇਹ ਟੀਵੀ ਤੁਹਾਨੂੰ ਆਟੋਮੈਟਿਕ ਮੌਸਮ ਦੀ ਵੀ ਜਾਣਕਾਰੀ ਦੇਵੇਗਾ।

ਸਭ ਤੋਂ ਖਾਸ ਗੱਲ ਹੈ ਕਿ ਫੀਫਾ ਵਰਲਡ ਕੱਲ 2018 ਨੂੰ ਧਿਆਨ 'ਚ ਰੱਖਦੇ ਹੋਏ ਸੈਮਸੰਗ ਨੇ 'ਫੀਲ ਦਿ ਗੇਮ' ਆਫਰ ਤਹਿਤ ਕੁਝ ਆਫਰਸ ਪੇਸ਼ ਕੀਤੇ ਹਨ। ਕੰਪਨੀ 2018 QLED ਟੀਵੀ ਦੇ ਨਾਲ ਇਕ ਮੁਫਤ ਗਲੈਕਸੀ ਐੱਸ 9 ਦੇ ਰਹੀ ਹੈ। ਇਸ ਦੇ ਨਾਲ-ਨਾਲ ਕੰਪਨੀ ਆਪਣੇ ਕੁਝ ੁਚੁਣੇ ਹੋਏ ਯੂ.ਐੱਚ.ਡੀ. ਟੀ.ਵੀ. ਦੇ ਨਾਲ ਇਕ ਮੁਫਤ ਸਾਊਂਡਬਾਰ ਜਾਂ ਸਪੀਕਰ ਵੀ ਦੇ ਰਹੀ ਹੈ। ਇਹ ਆਫਰ 15 ਜੁਲਾਈ ਤਕ ਪੂਰੇ ਭਾਰਤ 'ਚ ਯੋਗ ਹੋਣਗੇ।


Related News