ਬਲੱਡ ਪ੍ਰੈਸ਼ਰ ਹਾਈ ਜਾਂ ਲੋਅ ਹੋਣ ''ਤੇ ਤੁਰੰਤ ਕਰੋ ਇਹ ਕੰਮ

06/19/2018 4:17:19 PM

ਨਵੀਂ ਦਿੱਲੀ— ਲਾਈਫ ਸਟਾਈਲ ਬਦਲਣ ਦੌਰਾਨ ਲੋਕਾਂ ਦੀ ਹੈਲਥ ਸਮੱਸਿਆ ਵੀ ਵਧਦੀ ਜਾ ਰਹੀ ਹੈ ਲੋਕਾਂ 'ਚ ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਬਲੱਡ ਪ੍ਰੈਸ਼ਰ ਇਕਦਮ ਲੋਅ ਜਾਂ ਹਾਈ ਹੋਣਾ ਦੋਹੇਂ ਹੀ ਸਿਹਤ ਲਈ ਖਤਰਨਾਕ ਹੁੰਦੇ ਹਨ। ਸਿਹਤਮੰਦ ਜ਼ਿੰਦਗੀ ਦੇ ਲਈ ਬਲੱਡ ਪ੍ਰੈਸ਼ਰ ਨਾਰਮਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜੋ ਬਲੱਡ ਪ੍ਰੈਸ਼ਰ ਹਾਈ ਅਤੇ ਲੋਅ ਹੋਣ 'ਤੇ ਕਰਨੇ ਚਾਹੀਦੇ ਹਨ।
ਬਲੱਡ ਪ੍ਰੈਸ਼ਰ ਹਾਈ ਹੋਣ 'ਤੇ ਕਰੋ ਇਹ ਕੰਮ
1. ਨਿੰਬੂ

ਹਾਈ ਬਲੱਡ ਪ੍ਰੈਸ਼ਰ ਹੋਣ 'ਤੇ ਨਿੰਬੂ ਪਾਣੀ ਕਾਫੀ ਫਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਉਹ ਸਵੇਰੇ ਖਾਲੀ ਪੇਟ 1 ਗਲਾਸ ਕੋਸੇ ਪਾਣੀ 'ਚ ਅੱਧਾ ਨਿੰਬੂ ਨਿਚੋੜ ਕੇ ਪੀਓ ਜਾਂ ਫਿਰ ਦੁਪਹਿਰ ਦੇ ਖਾਣੇ ਦੇ ਬਾਅਦ 1 ਗਲਾਸ ਨਿੰਬੂ ਪਾਣੀ ਪੀਓ।
2. ਲਸਣ
ਲਸਣ 'ਚ ਨਾਈਟ੍ਰਿਕ-ਆਕਸਾਈਡ ਅਤੇ ਹਾਈਡ੍ਰੋਜਨ-ਸਲਫਾਈਡ ਨੂੰ ਵਧਾ ਕੇ ਬਲੱਡ ਵੇਸੈਲਸ ਕਰਨ 'ਚ ਮਦਦ ਕਰਦਾ ਹੈ। ਇਹ ਬਲੱਡ 'ਚ ਥੱਕਾ ਨਹੀਂ ਜੰਮਣ ਦਿੰਦਾ ਹੈ ਅਤੇ ਕੋਲੈਸਟਰੋਲ ਨੂੰ ਵੀ ਕੰਟਰੋਲ 'ਚ ਰੱਖਦਾ ਹੈ।
3. ਕੇਲੇ
ਕੇਲੇ 'ਚ ਪੋਟਾਸ਼ੀਅਮ ਦੀ ਕਾਫੀ ਮਾਤਰਾ ਮੌਜੂਦ ਹੁੰਦੀ ਹੈ ਜੋ ਸਰੀਰ 'ਚ ਸੋਡੀਅਮ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ ਅਤੇ ਨਾਲ ਹੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਰੋਜ਼ਾਨਾ 1 ਜਾਂ 2 ਕੇਲੇ ਖਾਓ।
4. ਨਾਰੀਅਲ ਪਾਣੀ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਨਾਰੀਅਲ ਪਾਣੀ ਕਾਫੀ ਫਾਇਦੇਮੰਦ ਹੈ। ਇਹ ਸਿਸਟੋਲਿਕ ਦਬਾਅ ਨੂੰ ਘੱਟ ਕਰਦਾ ਹੈ। ਇਸ ਦੇ ਲਈ ਦਿਨ 'ਚ 1 ਵਾਰ ਨਾਰੀਅਲ ਪਾਣੀ ਜ਼ਰੂਰ ਪੀਓ। ਖਾਲੀ ਪੇਟ ਪੀਣ ਨਾਲ ਇਸ ਦਾ ਜ਼ਿਆਦਾ ਫਾਇਦਾ ਮਿਲਦਾ ਹੈ।
ਲੋਅ ਬਲੱਡ ਪ੍ਰੈਸ਼ਰ ਹੋਣ 'ਤੇ ਕਰੋ ਇਹ ਕੰਮ
1. ਸ਼ੱਕਰਕੰਦੀ

ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ 'ਤੇ ਸ਼ੱਕਰਕੰਦੀ ਬਹੁਤ ਹੀ ਵਧੀਆ ਉਪਾਅ ਹੈ। ਇਸ ਲਈ ਦਿਨ 'ਚ 2 ਵਾਰ ਇਕ ਕੱਪ ਸ਼ੱਕਰਕੰਦੀ ਦਾ ਜੂਸ ਪੀਓ।
2. ਤੁਲਸੀ
ਜਿਨ੍ਹਾਂ ਲੋਕਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਉਹ 10-15 ਤੁਲਸੀ ਦੇ ਪੱਤੇ ਲੈ ਕੇ ਉਸ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ। ਫਿਰ ਇਸ ਨੂੰ 1 ਚੱਮਚ ਸ਼ਹਿਦ ਨਾਲ ਖਾਲੀ ਪੇਟ ਖਾਓ।
3. ਬਾਦਾਮ
ਰਾਤ ਨੂੰ 7 ਬਾਦਾਮ ਭਿਓਂ ਕੇ ਰੱਖ ਦਿਓ। ਸਵੇਰੇ ਇਸ ਦੇ ਛਿਲਕੇ ਉਤਾਰ ਕੇ ਪੀਸ ਲਓ ਅਤੇ ਥੋੜ੍ਹੀ ਦੇਰ ਦੁੱਧ 'ਚ ਉਬਾਲ ਲਓ। ਫਿਰ ਇਸ ਨੂੰ ਕੋਸਾ ਕਰਕੇ ਪੀਓ।
4. ਕੌਫੀ
ਇਸ 'ਚ ਕੈਫੀਨ ਕਾਫੀ ਮਾਤਰਾ 'ਚ ਹੁੰਦਾ ਹੈ ਜੋ ਲੋਅ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਹ ਲੋਅ ਬਲੱਡ ਪ੍ਰੈਸ਼ਰ ਨੂੰ ਬਹੁਤ ਤੇਜ਼ੀ ਨਾਲ ਵਧਾ ਦਿੰਦਾ ਹੈ। ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।


Related News