JK : ਸਰਚ ਅਪਰੇਸ਼ਨ ਦੌਰਾਨ ਹਮਲੇ ਤੋਂ ਬਚਣ ਲਈ ਫੌਜ ਨੇ 4 ਪੱਥਰਬਾਜ਼ਾਂ ਨੂੰ ਬਣਾਇਆ ਮਾਨਵ ਢਾਲ

06/19/2018 4:16:10 PM

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਸਰਚ ਅਪਰੇਸ਼ਨ ਦੌਰਾਨ ਪੱਥਰਬਾਜੀ ਦਾ ਸਿਲਸਿਲਾ ਘੱਟਣ ਦਾ ਨਾਮ ਨਹੀਂ ਲੈ ਰਿਹੈ ਹੈ। ਘਾਟੀ 'ਚ ਫੌਜ ਦੇ ਸਰਚ ਅਪਰੇਸ਼ਨ ਦੌਰਾਨ ਇਕ ਵਾਰ ਫਿਰ ਪੱਥਰਬਾਜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਫੌਜ ਨੇ ਪੱਥਰਬਾਜਾਂ ਦੇ ਹਮਲੇ ਤੋਂ ਖੁਦ ਨੂੰ ਬਚਾਉਣ ਅਤੇ ਫਿਰ ਤੋਂ ਪਥਰਾਅ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗੱਡੀ ਦੇ ਸਾਹਮਣੇ ਬੈਠਾ ਦਿੱਤਾ। ਪੱਥਰਬਾਜਾਂ ਨੂੰ ਕਥਿਤ 'ਹਿਊਮਨ ਸ਼ੀਲਡ' (ਮਾਨਵ ਢਾਲ) ਬਣਾਉਣ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਵੀਡੀਓ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦਾ ਹੈ, ਜਿਥੇ ਫੌਜ ਨੇ ਬੀਤੇ ਦਿਨ ਸੰਬੂਰਾ ਪਿੰਡ 'ਚ ਇਕ ਸਰਚ ਅਪਰੇਸ਼ਨ ਚਲਾਇਆ ਸੀ। ਸੂਤਰਾਂ ਨੇ ਦੱਸਿਆ ਕਿ ਫੌਜ ਸਰਚ ਅਪਰੇਸ਼ਨ ਦੌਰਾਨ ਕੁਝ ਪੱਥਰਬਾਜ ਜਵਾਨਾਂ 'ਤੇ ਪਥਰਾਅ ਕਰਕੇ ਇਸ 'ਚ ਖਰਾਬੀ ਪਾਉਣ ਦਾ ਯਤਨ ਕਰਨ ਲੱਗੇ। ਇਸ ਦੌਰਾਨ ਅੱਤਵਾਦੀਆਂ ਨੂੰ ਭੱਜਣ ਦਾ ਮੌਕਾ ਨਾ ਦੇਣ ਲਈ ਫੌਜ ਨੇ ਕੁਝ ਪੱਥਰਬਾਜਾਂ ਨੂੰ ਕਾਬੂ ਕਰਕੇ ਇਕ ਗੱਡੀ ਦੇ ਸਾਹਮਣੇ ਬੈਠਾ ਦਿੱਤਾ।
ਵਾਇਰਲ ਵੀਡੀਓ ਦੀ ਜਾਂਚ
ਇਸ ਫੈਸਲੇ ਤੋਂ ਪੱਥਰਬਾਜੀ ਦੀ ਘਟਨਾ ਰੁਕ ਗਈ ਅਤੇ ਹੰਗਾਮਾ ਕਰਨ ਵਾਲਿਆਂ ਦੀ ਭੀੜ 'ਚ ਸ਼ਾਮਲ ਨੌਜਵਾਨ ਨੇ ਇਸ ਦਾ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੀ ਰਿਪੋਰਟ ਤੋਂ ਬਾਅਦ ਦੇ ਸੰਬੰਧ 'ਚ ਅਧਿਕਾਰਕ ਬਿਆਨ ਦਿੱਤਾ ਜਾ ਸਕੇਗਾ।


Related News