ਆਮ ਲੋਕਾਂ ਦੇ ਨਾਲ ਸੈਲੇਬ੍ਰਿਟੀਜ਼ ਨੂੰ ਵੀ ਪਸੰਦ ਆਇਆ ''ਨਨਕਾਣਾ'' ਫਿਲਮ ਦਾ ਟਰੇਲਰ

6/19/2018 4:09:04 PM

ਜਲੰਧਰ (ਬਿਊਰੋ)— ਲੈਜੇਂਡ ਬਣਨਾ ਇਕ ਰਾਤ ਦਾ ਕੰਮ ਨਹੀਂ ਹੈ। ਇਸ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਤੇ ਚੰਗੇ ਕੰਮ ਦੀ ਚੋਣ ਵੀ ਬੇਹੱਦ ਜ਼ਰੂਰੀ ਹੈ ਤਾਂ ਕਿ ਲੋਕ ਤੁਹਾਨੂੰ ਫਾਲੋਅ ਕਰਨ, ਪਿਆਰ ਕਰਨ ਤੇ ਪੂਜਾ ਕਰਨ। ਇਸੇ ਤਰ੍ਹਾਂ ਦੇ ਲਿਵਿੰਗ ਲੈਜੇਂਡ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਜਿਨ੍ਹਾਂ ਦਾ ਨਾਂ ਹੈ ਗੁਰਦਾਸ ਮਾਨ। ਗੁਰਦਾਸ ਮਾਨ ਅਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਨਨਕਾਣਾ' 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ, ਜਿਸ ਨੂੰ ਹਰ ਕਿਸੇ ਨੇ ਪਸੰਦ ਕੀਤਾ। ਜ਼ਿਕਰਯੋਗ ਹੈ ਕਿ 'ਨਨਕਾਣਾ' ਫਿਲਮ ਦੇ ਟਰੇਲਰ ਨੂੰ ਆਮ ਲੋਕਾਂ ਦੇ ਨਾਲ-ਨਾਲ ਵੱਡੇ-ਵੱਡੇ ਸੈਲੇਬ੍ਰਿਟੀਜ਼ ਵੀ ਪਸੰਦ ਤੇ ਸ਼ੇਅਰ ਕਰ ਰਹੇ ਹਨ।
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਟਵਿਟਰ ਤੇ ਫੇਸਬੁੱਕ ਅਕਾਊਂਟਸ 'ਤੇ ਗੁਰਦਾਸ ਮਾਨ ਨੂੰ ਫਿਲਮ 'ਨਨਕਾਣਾ' ਲਈ ਵਧਾਈ ਦਿੱਤੀ ਤੇ ਟਰੇਲਰ ਸ਼ੇਅਰ ਕੀਤਾ। ਇਨ੍ਹਾਂ ਸਿਤਾਰਿਆਂ 'ਚ ਸੁਨਿਧੀ ਚੌਹਾਨ, ਰਿਚਾ ਸ਼ਰਮਾ, ਮੀਕਾ ਸਿੰਘ, ਨੇਹਾ ਭਸੀਨ, ਅਮਰਿੰਦਰ ਗਿੱਲ, ਰਣਜੀਤ ਬਾਵਾ, ਹਰੀਸ਼ ਵਰਮਾ, ਮੈਂਡੀ ਤੱਖਰ, ਹੈਪੀ ਰਾਏਕੋਟੀ, ਸਿੱਪੀ ਗਿੱਲ ਤੇ ਗਗਨ ਕੋਕਰੀ ਵਰਗੇ ਕਈ ਨਾਂ ਸ਼ਾਮਲ ਹਨ।

ਫਿਲਮ ਦਾ ਟਰੇਲਰ ਕਾਫੀ ਜ਼ਬਰਦਸਤ ਤੇ ਭਾਵੁਕ ਕਰਨ ਵਾਲਾ ਹੈ। ਫਿਲਮ 'ਚ ਗੁਰਦਾਸ ਮਾਨ ਤੋਂ ਇਲਾਵਾ ਕਵਿਤਾ ਕੌਸ਼ਿਕ ਤੇ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਦੇ ਨਾਲ ਸੁਮੀਤ ਸਿੰਘ ਨੇ ਕੋ-ਪ੍ਰੋਡਿਊਸ ਕੀਤਾ ਹੈ। ਫਿਲਮ 6 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਯੂਨੀਸਿਸ ਇਨਫੋਸਲਿਊਸ਼ਨਜ਼ ਤੇ ਸੈਵਨ ਕਲਰਸ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕਰਨਗੇ। ਫਿਲਮ ਦਾ ਮਿਊਜ਼ਿਕ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ, ਜਿਹੜਾ ਸਾਗਾ ਮਿਊਜ਼ਿਕ 'ਤੇ ਰਿਲੀਜ਼ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News