ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ

06/19/2018 4:05:14 PM

ਗੁਰਦਾਸਪੁਰ (ਵਿਨੋਦ) : ਦੀਨਾਨਗਰ ਪੁਲਸ ਵਲੋਂ ਇਕ ਵਿਅਕਤੀ ਨੂੰ 1 ਗ੍ਰਾਮ 500 ਮਿ.ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ਼ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਸੁਰਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰਦੇ ਹੋਏ ਅਵਾਖਾ ਵੱਲ ਜਾ ਰਹੇ ਸੀ ਤਾਂ ਰਸਤੇ 'ਚ ਇਕ ਵਿਅਕਤੀ ਬੈਠਾ ਦਿਖਾਈ ਦਿੱਤਾ ਪਰ ਉਹ ਪੁਲਸ ਪਾਰਟੀ ਨੂੰ ਵੇਖ ਕੇ ਹੱਥ 'ਚ ਫੜੇ ਪਲਾਸਟਿਕ ਦੇ ਲਿਫਾਫੇ ਨੂੰ ਸੁੱਟ ਕੇ ਭੱਜਣ ਲੱਗਾ। ਪੁਲਸ ਪਾਰਟੀ ਨੇ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿਛ ਦੌਰਾਨ ਦੋਸ਼ੀ ਨੇ ਆਪਣਾ ਨਾਂ ਰਵਿੰਦਰ ਕੁਮਾਰ ਨਿਵਾਸੀ ਨਵੀਂ ਆਬਾਦੀ ਅਵਾਖਾ ਦੱਸਿਆ। ਉਸ ਦੇ ਵਲੋਂ ਸੁੱਟੇ ਪਲਾਸਟਿਕ ਲਿਫਾਫੇ ਨੂੰ ਜਾਂਚ ਕਰਨ 'ਤੇ ਉਸ 'ਚੋਂ 1 ਗ੍ਰਾਮ 500 ਮਿ. ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਉਕਤ ਦੋਸ਼ੀ ਨੂੰ ਐੱਨ.ਡੀ.ਪੀ.ਐੱਸ ਐਕਟ ਅਧੀਨ ਗ੍ਰਿਫਤਾਰ ਕਰ ਲਿਆ ਹੈ।


Related News