ਰਾਮਕੁਮਾਰ ਇਲਕਲੇ ਚੈਲੰਜਰ ਦੇ ਪਹਿਲੇ ਦੌਰ ''ਚ ਹਾਰੇ

06/19/2018 3:52:57 PM

ਨਵੀਂ ਦਿੱਲੀ— ਭਾਰਤੀ ਡੇਵਿਸ ਕੱਪ ਖਿਡਾਰੀ ਰਾਮਕੁਮਾਰ ਰਾਮਨਾਥਨ ਬ੍ਰਿਟੇਨ 'ਚ ਖੇਡੇ ਜਾ ਰਹੇ ਇਲਕਲੇ ਏ.ਟੀ.ਪੀ. ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਪਹਿਲੇ ਦੌਰ 'ਚ ਆਸਟ੍ਰੀਆ ਦੇ ਸੇਬੇਸਟੀਅਨ ਆਫਨਰ ਤੋਂ ਹਾਰਕੇ ਬਾਹਰ ਹੋ ਗਏ। ਰਾਮਕੁਮਾਰ ਨੂੰ 64 ਮਿੰਟ ਤੱਕ ਚਲੇ ਇਸ ਮੈਚ 'ਚ 5-7, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਨਾਲ ਉਨ੍ਹਾਂ ਗ੍ਰਾਸ ਕੋਰਟ 'ਤੇ ਖਰਾਬ ਪ੍ਰਦਰਸ਼ਨ ਜਾਰੀ ਰਿਹਾ।

ਇਸ ਭਾਰਤੀ ਖਿਡਾਰੀ ਨੇ ਅਜੇ ਤੱਕ ਗ੍ਰਾਸ ਕੋਰਟ 'ਤੇ ਕਈ ਟੂਰਨਾਮੈਂਟ ਖੇਡੇ ਹਨ ਪਰ ਉਹ ਸਿਰਫ ਤਿੰਨ ਮੈਚ ਜਿੱਤਣ 'ਚ ਸਫਲ ਰਹੇ ਹਨ। ਰਾਮਕੁਮਾਰ ਅਤੇ ਆਫਨਰ ਵਿਚਾਲੇ ਇਹ ਪੰਜਵਾਂ ਮੁਕਾਬਲਾ ਸੀ। ਆਸਟ੍ਰੀਆਈ ਖਿਡਾਰੀ ਨੇ 2017 'ਚ ਐਂਟਵਰਪ 'ਚ ਵੀ ਜਿੱਤ ਦਰਜ ਕੀਤੀ ਸੀ। ਵਿਸ਼ਵ 'ਚ 125ਵੀਂ ਰੈਂਕਿੰਗ ਦੇ ਰਾਮਕੁਮਾਰ ਨੇ ਤਿੰਨ ਵਿਚੋਂ ਸਿਰਫ ਇਕ ਬ੍ਰੇਕ ਪੁਆਇੰਟ ਨੂੰ ਆਪਣੇ ਪੱਖ 'ਚ ਕੀਤਾ ਜਦਕਿ ਰੈਂਕਿੰਗ 'ਚ ਉਨ੍ਹਾਂ ਤੋਂ 20 ਸਥਾਨ ਹੇਠਾਂ ਆਫਨਰ ਨੇ ਆਪਣੇ ਮੁਕਾਬਲੇਬਾਜ਼ ਦੀ ਚਾਰ ਵਾਰ ਸਰਵਿਸ ਤੋੜੀ।


Related News