ਰੇਲਵੇ ''ਚ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ

06/19/2018 3:51:09 PM

ਫ਼ਿਰੋਜ਼ਪੁਰ, (ਕੁਮਾਰ)—ਇਕ ਵਿਅਕਤੀ ਨੂੰ ਰੇਲਵੇ 'ਚ ਨੌਕਰੀ ਲਗਾਉਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜਪੁਰ ਦੀ ਪੁਲਸ ਨੇ ਪਤੀ ਪਤਨੀ ਦੇ ਖਿਲਾਫ ਧੋਖਾਧੜੀ ਜੁਰਮਾ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸਦੀ ਜਾਣਕਾਰੀ ਦਿੰਦੇ ਏ.ਐਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਮੁਦੱਈ ਗੁਰਜੰਟ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਪਿੰਡ ਸੁਨਮਾ (ਮੱਲਾਂਵਾਲਾ) ਨੇ ਦੋਸ਼ ਲਗਾਇਆ ਕਿ ਮਹਿਲ ਸਿਘ ਅਤੇ ਕੁਲਵਿੰਦਰ ਕੌਰ ਨੇ ਉਸ ਨੂੰ ਰੇਲਵੇ 'ਚ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ 4 ਲੱਖ 96100 ਰੁਪਏ ਲਏ ਸਨ, ਪਰ ਨਾ ਤਾਂ ਉਸ ਨੂੰ ਨੌਕਰੀ ਲਗਵਾਇਆ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਹਨ ਤੇ ਕਥਿਤ ਰੂਪ ਵਿਚ ਪਤੀ ਪਤਨੀ ਨੇ ਉਸ ਨਾਲ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜਦ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।


Related News