ਸਿਹਤ ਵਿਭਾਗ ਨੇ ਦੁੱਧ ਦੀਆਂ ਡੇਅਰੀਆਂ ''ਤੇ ਕੀਤੀ ਛਾਪੇਮਾਰੀ, ਭਰੇ ਸੈਂਪਲ

06/19/2018 3:54:32 PM

ਗੁਰਦਾਸਪੁਰ (ਵਿਨੋਦ) : ਤੰਦਰੁਸਤ ਪੰਜਾਬ ਮਿਸ਼ਨ ਅਭਿਆਨ ਅਧੀਨ ਅੱਜ ਸਿਹਤ ਵਿਭਾਗ ਨੇ ਨਾਇਬ ਤਹਿਸੀਲਦਾਰ ਗੁਰਦਾਸਪੁਰ, ਪੁਲਸ, ਡੇਅਰੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸ਼ਹਿਰ 'ਚ ਦੁੱਧ, ਪਨੀਰ ਤੇ ਖੋਇਆ ਤਿਆਰ ਕਰਨ ਵਾਲੀਆਂ ਡੇਅਰੀਆਂ 'ਤੇ ਛਾਪਾਮਾਰੀ ਕੀਤੀ ਅਤੇ ਸੈਂਪਲ ਭਰੇ। ਇਸ ਛਾਪਾਮਾਰੀ ਦਾ ਸਮਾਚਾਰ ਮਿਲਦੇ ਹੀ ਜ਼ਿਆਦਾਤਰ ਡੇਅਰੀ ਮਾਲਕ ਦੁਕਾਨਾਂ ਬੰਦ ਕਰਕੇ ਭੱਜ ਗਏ। 
ਇਸ ਸੰਬੰਧੀ ਜ਼ਿਲਾ ਸਿਹਤ ਅਧਿਕਾਰੀ ਡਾ. ਸੁਧੀਰ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਹੀ ਸਬੰਧਤ ਵਿਭਾਗਾਂ ਦੇ ਨਾਲ ਮਿਲ ਕੇ ਡੇਅਰੀਆਂ ਤੇ ਛਾਪੇਮਾਰੀ ਕੀਤੀ ਗਈ ਤੇ 6 ਡੇਅਰੀਆਂ ਤੋਂ ਦੁੱਧ ਉਤਪਾਦਨਾਂ ਦੇ ਸੈਂਪਲ ਭਰੇ ਗਏ। ਉਨ੍ਹਾਂ ਨੇ ਕਿਹਾ ਕਿ ਡੇਅਰੀਆਂ ਤੇ ਪਨੀਰ, ਖੋਇਆ ਆਦਿ ਬਣਾਉਣ ਦਾ ਕੰਮ ਗੁਰਦਾਸਪੁਰ ਇਲਾਕੇ 'ਚ ਬਹੁਤ ਜ਼ੋਰਾਂ 'ਤੇ ਚਲਦਾ ਹੈ ਅਤੇ ਪਤਾ ਲੱਗਾ ਹੈ ਕਿ ਕੁਝ ਡੇਅਰੀ ਮਾਲਕ ਸਿੰਥੈਟਿਕ ਦੁੱਧ ਉਤਪਾਦਨ ਤਿਆਰ ਕਰਦੇ ਹਨ। ਇਸ ਤਰ੍ਹਾਂ ਕੁਝ ਕੁਲਫੀਆ ਬਣਾਉਣ ਵਾਲੇ ਲੋਕ ਕੁਲਫੀਆਂ 'ਚ ਟਿਸ਼ੂ ਪੇਪਰ ਜਾਂ ਨੈਪਕਿਨ ਆਦਿ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਨੇ ਸਪਸ਼ੱਟ ਕੀਤਾ ਕਿ ਦੁੱਧ ਉਤਪਾਦਨਾਂ ਦੇ ਸੈਂਪਲ ਭਰਨ ਦਾ ਕ੍ਰਮ ਜਾਰੀ ਰਹੇਗਾ ਅਤੇ ਕਿਸੇ ਵੀ ਹਾਲਤ 'ਚ ਮਿਲਾਵਟੀ ਦੁੱਧ ਉਤਪਾਦਨ ਵਿਕਣ ਨਹੀਂ ਦਿੱਤਾ ਜਾਵੇਗਾ।


Related News