ਚੀਨ ਨੇ ਅਮਰੀਕਾ ''ਤੇ ਬਲੈਕਮੇਲਿੰਗ ਦਾ ਦੋਸ਼ ਲਗਾਇਆ

06/19/2018 3:46:10 PM

ਬੀਜਿੰਗ— ਚੀਨ ਨੇ ਅੱਜ ਅਮਰੀਕਾ 'ਤੇ ਬਲੈਕਮੇਲਿੰਗ ਦਾ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਚੀਨ ਦੇ 200 ਅਰਬ ਡਾਲਰ ਦੇ ਉਤਪਾਦਾਂ 'ਤੇ 10 ਫੀਸਦੀ ਦਾ ਵਾਧੂ ਟੈਰਿਫ ਲਗਾ ਸਕਦਾ ਹੈ। ਇਸ ਤੋਂ ਬਾਅਦ ਚੀਨ ਨੇ ਅਮਰੀਕਾ ਦੀ ਇਸ ਯੋਜਨਾ ਨੂੰ 'ਬਲੈਕਮੇਲ' ਕਰਾਰ ਦਿੰਦੇ ਹੋਏ ਕਿਹਾ ਹੈ ਕਿ ਉਹ ਵੀ ਇਸ ਦੇ ਜਵਾਬ ਵਿਚ ਕਦਮ ਚੁੱਕਣ ਲਈ ਤਿਆਰ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ ਚਿਤਾਵਨੀ ਦਿੱਤੀ ਸੀ ਕਿ ਉਹ ਚੀਨ ਦੇ 200 ਅਰਬ ਡਾਲਰ ਦੇ ਸਾਮਾਨ 'ਤੇ 10 ਫੀਸਦੀ ਦਾ ਵਾਧੂ ਟੈਰਿਫ ਲਗਾ ਸਕਦੇ ਹਨ। ਇਸ ਤੋਂ ਪਹਿਲਾਂ ਪਿਛਲੇ ਹਫਤੇ ਅਮਰੀਕਾ ਨੇ ਚੀਨ ਦੇ 50 ਅਰਬ ਡਾਲਰ ਦੇ ਸਾਮਾਨ 'ਤੇ 25 ਫੀਸਦੀ ਦਾ ਵਾਧੂ ਟੈਰਿਫ ਲਗਾਉਣ ਦੀ ਘੋਸ਼ਣਾ ਕੀਤੀ ਸੀ। ਇਸ 'ਤੇ ਜਵਾਬੀ ਕਾਰਵਾਈ ਕਰਦੇ ਹੋਏ ਕਿ ਚੀਨ ਨੇ ਅਮਰੀਕਾ ਦੇ 50 ਅਰਬ ਡਾਲਰ ਦੇ 659 ਉਤਪਾਦਾਂ 'ਤੇ 25 ਫੀਸਦੀ ਟੈਰਿਫ ਲਗਾਉਣ ਦੀ ਘੋਸ਼ਣਾ ਕੀਤੀ ਸੀ।


Related News