ਬਾਜ਼ਾਰ ''ਚ ਗਿਰਾਵਟ, ਸੈਂਸੈਕਸ 262 ਅੰਕ ਡਿੱਗਿਆ ਅਤੇ ਨਿਫਟੀ 10710 ''ਤੇ ਬੰਦ

06/19/2018 3:44:57 PM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ | ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 261.52 ਅੰਕ ਭਾਵ 0.74 ਫੀਸਦੀ ਡਿੱਗ ਕੇ 35,286.74 'ਤੇ ਅਤੇ ਨਿਫਟੀ 89.40 ਅੰਕ 0.83 ਭਾਵ ਫੀਸਦੀ ਡਿੱਗ ਕੇ 10,710.45 'ਤੇ ਬੰਦ ਹੋਇਆ | 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ | ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.96 ਫੀਸਦੀ ਵਧ ਕੇ ਸਮਾਲਕੈਪ ਇੰਡੈਕਸ 1.28 ਫੀਸਦੀ ਡਿੱਗ ਕੇ ਬੰਦ ਹੋਇਆ ਹੈ | ਨਿਫਟੀ ਦਾ ਮਿਡਕੈਪ 100 ਇੰਡੈਕਸ 1.15 ਫੀਸਦੀ ਡਿੱਗ ਕੇ ਬੰਦ ਹੋਇਆ ਹੈ | 
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਆਈ.ਟੀ.,ਫਾਰਮਾ, ਆਟੋ ਅਤੇ ਮੈਟਲ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ | ਬੈਂਕ ਨਿਫਟੀ 160 ਅੰਕ ਡਿੱਗ ਕੇ 26250 ਦੇ ਪੱਧਰ 'ਤੇ ਬੰਦ ਹੋਇਆ ਹੈ | ਇਸ ਤੋਂ ਇਲਾਵਾ ਨਿਫਟੀ ਮੈਟਲ 'ਚ 1.52 ਫੀਸਦੀ, ਫਾਰਮਾ 'ਚ 0.73 ਫੀਸਦੀ, ਨਿਫਟੀ ਆਟੋ 'ਚ 1.05 ਫੀਸਦੀ ਅਤੇ ਨਿਫਟੀ ਆਈ.ਟੀ. 'ਚ 1.20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ | 
ਟਾਪ ਗੇਨਰਸ
ਗੇਲ, ਬਜਾਜ ਫਾਈਨੈਂਸ, ਆਈ.ਟੀ.ਸੀ., ਓ.ਐੱਨ.ਜੀ.ਸੀ., ਭਾਰਤੀ ਏਅਰਟੈੱਲ, ਡਾ. ਰੈੱਡੀ ਲੈਬਸ, ਐੱਚ.ਡੀ.ਐੱਫ.ਸੀ. ਬੈਂਕ
ਟਾਪ ਲੂਜਰਸ
ਵੇਦਾਂਤਾ, ਐੱਚ.ਪੀ.ਸੀ.ਐੱਲ., ਯੂ.ਪੀ.ਐੱਲ, ਮਹਿੰਦਰਾ ਐਾਡ ਮਹਿੰਦਰਾ, ਹਿੰਡਾਲਕੋ, ਅਦਾਨੀ ਪੋਟਰਸ, ਸਨ ਫਾਰਮਾ, ਰਿਲਾਇੰਸ | 


Related News