ਕਿਮ ਜੋਂਗ ਉਨ 2 ਦਿਨ ਦੀ ਯਾਤਰਾ 'ਤੇ ਪੁੱਜੇ ਚੀਨ

06/19/2018 3:42:26 PM

ਬੀਜਿੰਗ— ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਮੰਗਲਵਾਰ ਨੂੰ ਇਕ ਵਾਰ ਫਿਰ ਚੀਨ ਪਹੁੰਚ ਗਏ ਹਨ। ਇੱਥੇ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਿੰਗਾਪੁਰ ਵਿਚ ਹੋਈ ਮੁਲਾਕਾਤ ਦੇ ਬਾਰੇ ਵਿਚ ਦੱਸਣਗੇ। ਕਿਮ ਦੇ ਇਸ ਦੌਰੇ ਦੇ ਬਾਰੇ ਵਿਚ ਚੀਨ ਦੀ ਮੀਡੀਆ ਨੇ ਉਦੋਂ ਘੋਸ਼ਣਾ ਕੀਤੀ ਜਦੋਂ ਕਿਮ ਦਾ ਜਹਾਜ਼ ਪੇਈਚਿੰਗ ਪਹੁੰਚਣ ਵਾਲਾ ਸੀ।
ਦੱਸਣਯੋਗ ਹੈ ਕਿ ਮਾਰਚ ਤੋਂ ਹੁਣ ਤੱਕ ਕਿਮ ਦੀ ਚੀਨ ਦੀ ਇਹ ਤੀਜੀ ਯਾਤਰਾ ਹੈ। ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਕਿਮ 19 ਤੋਂ 20 ਜੂਨ ਤੱਕ ਚੀਨ ਦੀ ਯਾਤਰਾ 'ਤੇ ਰਹਿਣਗੇ। ਉਥੇ ਹੀ ਜਾਪਾਨ ਦੀ ਇਕ ਨਿਊਜ਼ ਏਜੰਸੀ ਦੀ ਰਿਪੋਰਟ ਵਿਚ ਕਿਹਾ ਕਿ ਕਿਮ ਨੂੰ ਪ੍ਰਮਾਣੂ ਨਿਸ਼ਸਤਰੀਕਰਨ ਦੇ ਬਦਲੇ ਵਿਚ ਆਰਥਿਕ ਪਾਬੰਦੀ ਹਟਾਉਣ ਦਾ ਇੰਤਜ਼ਾਰ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਲਈ ਉਹ ਚੀਨ ਤੋਂ ਸਹਿਯੋਗ ਮੰਗ ਰਹੇ ਹਨ।


Related News