ਭਾਰਤ-ਤਿੱਬਤ ਦੀ ਸੀਮਾ ''ਤੇ ਬਣਿਆ ਹੈ ਇਹ ਪਿੰਡ, ਖੂਬਸੂਰਤੀ ਦੇਖ ਕੇ ਹੋ ਜਾਓਗੇ ਹੈਰਾਨ

06/19/2018 3:35:13 PM

ਨਵੀਂ ਦਿੱਲੀ— ਉਂਝ ਤਾਂ ਮਾਡਰਨ ਸਮੇਂ 'ਚ ਪਿੰਡ ਵੀ ਸ਼ਹਿਰਾਂ 'ਚ ਤਬਦੀਲ ਹੋ ਚੁਕੇ ਹਨ ਪਰ ਅੱਜ ਵੀ ਕੁਝ ਥਾਂਵਾ ਅਜਿਹੀਆਂ ਹਨ ਜਿੱਥੇ ਦੀ ਖੂਬਸੂਰਤੀ ਹਰਿਆਲੀ ਅਤੇ ਕੁਦਰਤੀ ਨਜ਼ਾਰੇ ਪਿੰਡ ਦੀ ਖੂਬਸੂਰਤੀ ਨੂੰ ਵਧਾ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਭਾਰਤ ਦਾ ਆਖਿਰੀ ਪਿੰਡ ਕਿਹਾ ਜਾਂਦਾ ਹੈ।

PunjabKesari
ਅਸਲ 'ਚ ਭਾਰਤ-ਤਿੱਬਤ 'ਤੇ ਵਸਿਆ ਇਹ ਛਿਤਕੁਲ ਆਖਿਰੀ ਪਿੰਡ ਹੈ। ਇੱਥੇ ਤੁਹਾਨੂੰ ਸਿਰਫ ਬਰਫ ਨਾਲ ਲੱਦੇ ਪਹਾੜਾਂ ਦੀਆਂ ਚੋਟੀਆਂ ਹੀ ਨਹੀਂ ਸਗੋਂ ਹਰੇ-ਭਰੇ ਘਾਹ ਦੇ ਮੈਦਾਨ ਵੀ ਦੇਖਣ ਨੂੰ ਮਿਲਣਗੇ। ਜੇ ਤੁਸੀਂ ਵੀ ਗਰਮੀਆਂ ਦੀਆਂ ਛੁਟੀਆਂ 'ਚ ਅਜਿਹੀ ਥਾਂ 'ਚੇ ਘੁੰਮਣ ਦਾ ਪਲੈਨ ਬਣਾ ਰਹੇ ਹੋ ਜਿੱਥੇ ਤੁਹਾਨੂੰ ਠੰਡਕ ਦੇ ਨਾਲ-ਨਾਲ ਸੁਕੂਨ ਵੀ ਮਿਲੇ ਤਾਂ ਤਿੱਬਤ ਦੀ ਸੀਮਾ 'ਤੇ ਵਸਿਆ ਇਹ ਪਿੰਡ ਬੈਸਟ ਆਪਸ਼ਨ ਹੈ।

PunjabKesari
ਛਿਤਕੁਲ ਪਿੰਡ 'ਚ ਨਦੀਆਂ ਦੀ ਅਵਿਰਲ ਧਾਰਾ 'ਚ ਸੂਰਜ ਦਾ ਪ੍ਰਤੀਬਿੰਬ ਚਮਕਦਾ ਹੋਇਆ ਮੋਤੀਆਂ ਵਰਗਾ ਲੱਗਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਪਿੰਡ ਸਮੁੰਦਰ ਦੇ ਤਲ 'ਤੋਂ 3450 ਮੀਟਰ ਦੀ ਉਂਚਾਈ 'ਤੇ ਵਸਿਆ ਹੋਇਆ ਹੈ ਭਾਰਤ ਦੇ ਆਖਿਰੀ ਪਿੰਡ 'ਚ ਗਿਣਿਆ ਜਾਂਦਾ ਹੈ।

PunjabKesari

 

PunjabKesari


Related News