ਚੰਡੀਗੜ੍ਹ ’ਚ ਨਸ਼ੇੜੀ ਕੁੜੀ ਦਾ ਹੰਗਾਮਾ, ਬਾਊਂਸਰਾਂ ਨੂੰ ਕੱਢੀਆਂ ਗੰਦੀਆਂ ਗਾਲ੍ਹਾਂ (ਵੀਡੀਓ)

06/19/2018 3:32:41 PM

ਚੰਡੀਗੜ੍ਹ (ਮਨਮੋਹਨ, ਕੁਲਦੀਪ) : ਸ਼ਹਿਰ ਦੇ ਸੈਕਟਰ-9 ਸਥਿਤ ਬੂਮ ਬਾਕਸ ਡਿਸਕੋਥੈਕ ਬਾਹਰ ਸ਼ਰਾਬ ਦੇ ਨਸ਼ੇ ’ਚ ਟੱਲੀ ਹੋਈ ਕੁੜੀ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਇੱਥੋਂ ਤੱਕ ਕਿ ਗਾਲ੍ਹਾਂ ਕੱਢਣ ਦੇ ਨਾਲ-ਨਾਲ ਮਹਿਲਾ ਬਾਊਂਸਰਾਂ ਨਾਲ ਹੱਥੋਪਾਈ ਵੀ ਹੋ ਪਈ। ਜਾਣਕਾਰੀ ਮੁਤਾਬਕ ਡਿਸਕੋਥੈਕ ’ਚ ਉਕਤ ਲੜਕੀ ਨਾਲ ਉਸ ਦਾ ਪੁਰਸ਼ ਮਿੱਤਰ ਵੀ ਸੀ। ਦੋਹਾਂ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ ਲੜਕੀ ਡਿਸਕੋਥੈਕ ਦੇ ਅੰਦਰ ਰੌਲਾ ਪਾਉਣ ਲੱਗੀ ਤਾਂ ਉਸ ਨੂੰ ਉਥੋਂ ਕੱਢ ਦਿੱਤਾ ਗਿਆ ਅਤੇ ਉਹ ਬਾਹਰ ਆ ਕੇ ਬਾਊਂਸਰਾਂ ਨਾਲ ਉਲਝ ਪਈ।
ਸ਼ਰਾਬ ਦੇ ਨਸ਼ੇ ਨੇ ਕੁੜੀ ਨੂੰ ਇੰਨਾ ਟੱਲੀ ਕੀਤਾ ਹੋਇਆ ਕਿ ਉਹ ਸੜਕ ’ਤੇ ਡਿਗਦੀ ਫਿਰ ਰਹੀ ਸੀ। ਲੜਕੀ ਦਾ ਦੋਸਤ ਉਸ ਨੂੰ ਬਾਊਂਸਰਾਂ ਤੋਂ ਬਚਾ ਕੇ ਗੱਡੀ ਵੱਲ ਲਿਜਾਣ ਲੱਗਾ ਤਾਂ ਉਹ ਗੰਦੀਆਂ ਗਾਲ੍ਹਾਂ ਕੱਢਣ ਲੱਗ ਪਈ। ਇਸ ਦੌਰਾਨ ਲੜਕੀ ਨੇ ਮਹਿਲਾ ਬਾਊਂਸਰਾਂ ਨਾਲ ਵੀ ਉਲਝ ਪਈ ਅਤੇ ਉਨ੍ਹਾਂ ’ਤੇ ਹੱਥ ਚੁੱਕ ਦਿੱਤਾ। ਲੜਕੀ ਦਾ ਦੋਸਤ ਬਾਊਂਸਰਾਂ ਦੀਆਂ ਮਿੰਨਤਾਂ ਕਰਨ ਲੱਗ ਪਿਆ ਕਿ ਉਹ ਪੁਲਸ ਨੂੰ ਨਾ ਬੁਲਾਉਣ ਪਰ ਮੌਕੇ ’ਤੇ ਪੀ. ਸੀ. ਆਰ. ਨੂੰ ਬੁਲਾਇਆ ਗਿਆ। ਬਾਅਦ ’ਚ ਸਲਾਹ ਹੋਣ ਤੋਂ ਬਾਅਦ ਮਾਮਲਾ ਦਰਜ ਨਹੀਂ ਕੀਤਾ ਗਿਆ। 


Related News