ਨੀਟ ਦੀ ਟਾਪਰ ਪਾਰੁਲ ਬੇਰੀ ਰੈਂਕ 30 ਲੈ ਕੇ ਫਿਰ ਬਣੀ ਮਹਾਨਗਰ ਦੀ ਟਾਪਰ

06/19/2018 3:24:34 PM

ਜਲੰਧਰ (ਵਿਨੀਤ ਜੋਸ਼ੀ)— ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਵੱਲੋਂ ਸਾਲ 2018 ਦੇ ਐੱਮ. ਬੀ. ਬੀ. ਐੱਸ. ਐਂਟਰੈਂਸ ਐਗਜ਼ਾਮ ਦਾ ਨਤੀਜਾ ਬੀਤੇ ਦਿਨ ਐਲਾਨ ਕੀਤਾ ਗਿਆ, ਜਿਸ ਤਹਿਤ ਅਜੇ ਹਾਲ ਹੀ ਵਿਚ ਐਲਾਨ ਹੋਏ ਨੀਟ ਦੇ ਰਿਜ਼ਲਟ ਵਿਚ ਟਾਪ ਕਰਨ ਵਾਲੀ ਡਾ. ਪ੍ਰਵੀਨ ਬੇਰੀ ਦੀ ਬੇਟੀ ਅਤੇ ਸੇਂਟ ਜੋਸਫ ਗਰਲਜ਼ ਸਕੂਲ ਦੀ ਵਿਦਿਆਰਥਣ ਪਾਰੁਲ ਬੇਰੀ ਨੇ ਇਸ ਵਾਰ ਫਿਰ ਆਲ ਇੰਡੀਆ ਰੈਂਕ 30 ਪ੍ਰਾਪਤ ਕਰਕੇ ਫਿਰ ਤੋਂ ਮਹਾਨਗਰ 'ਚ ਟਾਪ ਕੀਤਾ। ਇਸ ਤੋਂ ਇਲਾਵਾ ਸੀ. ਜੇ. ਐੱਸ. ਪਬਲਿਕ ਸਕੂਲ ਦੇ ਵਿਦਿਆਰਥੀ ਏਰੋਨ ਗੋਇਲ ਨੇ ਆਲ ਇੰਡੀਆ ਰੈਂਕ 203 ਪ੍ਰਾਪਤ ਕਰਕੇ ਮਹਾਨਗਰ ਵਿਚ ਦੂਜਾ ਅਤੇ ਏ. ਪੀ. ਜੇ. ਸਕੂਲ, ਮਹਾਵੀਰ ਮਾਰਗ ਦੇ ਵਿਦਿਆਰਥੀ ਵਾਸੂ ਸ਼ਰਮਾ ਨੇ ਆਲ ਇੰਡੀਆ ਰੈਂਕ 435 ਹਾਸਲ ਕਰ ਕੇ ਤੀਜਾ ਅਤੇ ਏ. ਪੀ. ਜੇ. ਸਕੂਲ ਦੇ ਹੀ ਵਿਦਿਆਰਥੀ ਰਿਧਮ ਮਹਿੰਦੀਰੱਤਾ ਨੇ 449ਵਾਂ ਰੈਂਕ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮਹਾਨਗਰ ਦੇ ਵੱਖ-ਵੱਖ ਸਕੂਲਾਂ ਦੇ ਸਟੂਡੈਂਟਸ ਨੇ ਵੀ ਏਮਜ਼ ਐਂਟਰੈਂਸ ਪ੍ਰੀਖਿਆ 'ਚ ਚੰਗੇ ਰੈਂਕ ਪ੍ਰਾਪਤ ਕਰਕੇ ਸਫਲਤਾ ਹਾਸਲ ਕੀਤੀ ਹੈ।
ਆਨਲਾਈਨ ਕਾਊਂਸਲਿੰਗ 23 ਜੂਨ ਤੋਂ 
ਐਲਾਨੇ ਹੋਏ ਨਤੀਜਿਆਂ 'ਚ ਇਸ ਵਾਰ ਜਨਰਲ ਕੈਟਾਗਰੀ ਦੀ ਕਟ ਆਫ 98.8334496 ਰਹੀ, ਜਦਕਿ ਓ. ਬੀ. ਸੀ. ਕੈਟਾਗਰੀ ਦੀ ਕਟ ਆਫ 97.0117712 ਅਤੇ ਐੱਸ. ਸੀ. /ਐੱਸ. ਟੀ. ਕੈਟਾਗਰੀ ਦੀ ਕਟ ਆਫ 93.6505421 ਰਹੀ। ਇਸ ਸਾਲ ਦੇਸ਼ ਭਰ 'ਚੋਂ 2649 ਸਟੂਡੈਂਟਸ ਨੇ ਉਕਤ ਪ੍ਰੀਖਿਆ ਵਿਚ ਕੁਆਲੀਫਾਈ ਕੀਤਾ ਹੈ। ਪਿਛਲੇ ਸਾਲ ਕੁਆਲੀਫਾਈ ਕਰਨ ਵਾਲੇ ਸਟੂਡੈਂਟਸ ਦੀ ਗਿਣਤੀ 4905 ਸੀ। ਏਮਜ਼ ਪ੍ਰਵੇਸ਼ ਪ੍ਰੀਖਿਆ ਤਹਿਤ ਨਵੀਂ ਦਿੱਲੀ, ਪਟਨਾ, ਭੋਪਾਲ, ਜੋਧਪੁਰ, ਭੁਵਨੇਸ਼ਵਰ, ਰਿਸ਼ੀਕੇਸ਼, ਰਾਏਪੁਰ, ਗੁੰਟੂਰ, ਨਾਗਪੁਰ ਸਥਿਤ 9 ਏਮਜ਼ ਸੰਸਥਾਨਾਂ ਵਿਚ ਚੱਲ ਰਹੇ ਐੱਮ. ਬੀ. ਬੀ. ਐੱਸ. ਕੋਰਸਾਂ ਵਿਚ ਦਾਖਲਾ ਮਿਲਦਾ ਹੈ। ਇਨ੍ਹਾਂ ਸਾਰੇ ਸੰਸਥਾਨਾਂ ਵਿਚ ਇਸ ਸਾਲ 807 ਦੇ ਲਗਭਗ ਸੀਟਾਂ  ਮੌਜੂਦ ਹਨ। ਸੀਟਾਂ ਦੀ ਵੰਡ ਅਤੇ ਆਨਲਾਈਨ ਕਾਊਂਸਲਿੰਗ ਦੀ ਪ੍ਰਕਿਰਿਆ 23 ਜੂਨ ਤੋਂ ਸ਼ੁਰੂ ਹੋ ਸਕਦੀ ਹੈ।
'ਸਫਲਤਾ ਲਈ ਕੋਈ ਸ਼ਾਰਟ ਕੱਟ ਨਹੀਂ, ਹਾਰਡ ਵਰਕ ਜ਼ਰੂਰੀ'
ਸਿਟੀ ਟਾਪਰ ਪਾਰੁਲ ਬੇਰੀ ਨੇ ਕਿਹਾ ਕਿ ਨੀਟ ਦੀ ਸਫਲਤਾ ਤੋਂ ਬਾਅਦ ਹੁਣ ਦੁਬਾਰਾ ਤੋਂ ਏਮਜ਼ ਐਂਟਰੈਂਸ ਵਿਚ ਵੀ ਆਲ ਇੰਡੀਆ ਲੈਵਲ 30 ਪਾਉਣਾ ਮੇਰੇ ਲਈ ਬਹੁਤ ਖੁਸ਼ੀ ਭਰਿਆ ਪਲ ਹੈ। ਇਸ ਲਈ ਮੈਂ ਈਸ਼ਵਰ ਦੇ ਨਾਲ-ਨਾਲ ਆਪਣੇ ਪੇਰੈਂਟਸ ਅਤੇ ਟੀਚਰਜ਼ ਦੀ ਥੈਂਕਫੁੱਲ ਹਾਂ। ਸਫਲਤਾ ਪਾਉਣ ਲਈ ਸ਼ਾਰਟ ਕੱਟ ਨਹੀਂ, ਬਲਕਿ ਹਾਰਡ ਵਰਕ ਕਰਨਾ ਬਹੁਤ ਜ਼ਰੂਰੀ ਹੈ। ਇਸ ਗੱਲ ਦਾ ਅੰਦਾਜ਼ਾ ਮੈਨੂੰ ਆਪਣੇ ਰਿਜ਼ਲਟ ਤੋਂ ਲੱਗਾ ਹੈ। ਮੈਂ ਕਦੀ ਵੀ ਐਗਜ਼ਾਮ ਦੀ ਤਿਆਰੀ ਰੱਟਾ ਮਾਰ ਕੇ ਨਹੀਂ ਕੀਤੀ, ਸਗੋਂ ਜੋ ਵੀ ਪੜ੍ਹਿਆ ਸੀ, ਉਸ ਨੂੰ ਇੰਜੁਆਏ ਕਰਦੇ ਹੋਏ ਯਾਦ ਕੀਤਾ ਅਤੇ ਦਿਮਾਗ 'ਤੇ ਬਿਲਕੁਲ ਵੀ ਸਟ੍ਰੈੱਸ ਨਹੀਂ ਲਿਆ। ਏਮਜ਼ ਐਂਟਰੈਂਸ ਐਗਜ਼ਾਮ ਵਿਚ ਰੀਜ਼ਨਿੰਗ ਦੇ ਸਵਾਲ ਆਉਣੇ ਸਨ। ਉਸ ਦੀ ਮੈਂ ਕਾਫੀ ਤਿਆਰੀ ਕੀਤੀ ਸੀ। ਇਸ ਤੋਂ ਇਲਾਵਾ ਜਨਰਲ ਨਾਲੇਜ ਦੇ ਸਵਾਲਾਂ 'ਤੇ ਵੀ ਟਾਈਮ ਦਿੱਤਾ ਸੀ, ਜਿਸ ਕਾਰਨ ਮੈਨੂੰ ਇੰਨੇ ਚੰਗੇ ਮਾਰਕਸ ਨਾਲ ਸਫਲਤਾ ਮਿਲੀ। ਐਗਜ਼ਾਮ ਦੀ ਤਿਆਰੀ ਕਰਵਾਉਣ ਵਿਚ ਮੇਰੇ ਟੀਚਰ ਸੌਰਵ ਸੇਠ (ਫਿਜ਼ਿਕਸ), ਰੋਹਿਤ  ਬਜਾਜ (ਕੈਮਿਸਟਰੀ), ਹਰਿੰਦਰ ਸਿੰਘ ਪ੍ਰਹਾਰ (ਆਰਗੈਨਿਕ ਕੈਮਿਸਟਰੀ), ਵਿਵੇਕ ਸਿੰਘ ਅਤੇ ਅਸੀਫ ਤਿਆਗੀ (ਬਾਇਓਲਾਜੀ) ਦਾ ਸਭ ਤੋਂ ਅਹਿਮ ਰੋਲ ਰਿਹਾ ਹੈ। ਮੈਂ ਉਨ੍ਹਾਂ ਦੀ ਹਮੇਸ਼ਾ ਆਭਾਰੀ ਰਹਾਂਗੀ। ਪਾਪਾ (ਡਾ. ਪ੍ਰਵੀਨ ਬੇਰੀ) ਅਤੇ ਮੰਮੀ (ਡਾ. ਸੀਮਾ ਬੇਰੀ) ਦੇ ਨਾਲ ਹੀ ਵੱਡੀ ਸਿਸਟਰ ਸ਼ਿਵਾਂਕਸ਼ੀ ਨੇ ਮੈਨੂੰ ਹਮੇਸ਼ਾ ਮੋਟੀਵੇਟ ਕੀਤਾ। ਸ਼ਿਵਾਂਕਸ਼ੀ ਨੇ ਐੱਮ. ਬੀ. ਬੀ. ਐੱਸ. ਕੰਪਲੀਟ ਕਰ ਲਈ ਹੈ। ਉਨ੍ਹਾਂ ਦੇ ਦਿੱਤੇ ਟਿਪਸ ਨੇ ਵੀ ਮੈਨੂੰ ਕਾਫੀ ਹੈਲਪ ਕੀਤੀ। ਆਪਣੇ ਰੈਂਕ ਅਨੁਸਾਰ ਹੁਣ ਮੈਂ ਏਮਜ਼ ਨਵੀਂ ਦਿੱਲੀ ਵਿਚ ਦਾਖਲਾ ਲੈ ਕੇ  ਆਪਣੇ ਨਿਊਰੋਲੋਜਿਸਟ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਜੁਟ ਜਾਵਾਂਗੀ।


Related News