ICICI ਬੈਂਕ ਨੂੰ ਵੱਡਾ ਨੁਕਸਾਨ, ਇਕ ਫੈਸਲੇ ਨਾਲ ਡੁੱਬ ਗਏ ਨਿਵੇਸ਼ਕਾਂ ਦੇ 5 ਹਜ਼ਾਰ ਕਰੋੜ

06/19/2018 3:20:13 PM

ਬਿਜ਼ਨੈੱਸ ਡੈਕਸ—ਨਿੱਜੀ ਖੇਤਰ ਦੇ ਬੈਂਕ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰਾਂ 'ਚ ਮੰਗਲਵਾਰ ਨੂੰ ਗਿਰਾਵਟ ਦਰਜ ਕੀਤੀ ਗਈ | ਬੀ.ਐੱਸ.ਈ. 'ਤੇ ਆਈ.ਸੀ.ਆਈ.ਸੀ.ਆਈ ਬੈਂਕ ਦਾ ਸ਼ੇਅਰ 2.5 ਫੀਸਦੀ ਤੱਕ ਟੁੱਟ ਗਿਆ | ਦਰਅਸਲ ਸੋਮਵਾਰ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਦਾ ਟਾਪ ਮੈਨੇਜਮੈਂਟ 'ਚ ਬਦਲਾਅ ਹੋਇਆ ਹੈ | ਸੰਦੀਪ ਬਕਸ਼ੀ ਨੂੰ ਬੈਂਕ ਦਾ ਚੀਫ ਆਪਰੇਟਿੰਗ ਅਫਸਰ ਨਿਯੁਕਤ ਕਰ ਦਿੱਤਾ ਹੈ | ਨਾਲ ਹੀ ਬੈਂਕ ਨੇ ਇਹ ਵੀ ਕਿਹਾ ਕਿ ਸੀ.ਈ.ਓ. ਚੰਦਾ ਕੋਚਰ ਨੂੰ ਵੀਡੀਓਕਾਨ ਲਾਨ ਮਾਮਲੇ 'ਚ ਇੰਟਰਨਲ ਜਾਂਚ ਪੂਰੀ ਹੋਣ ਤੱਕ ਛੁੱਟੀ 'ਤੇ ਰਹੇਗੀ | ਸ਼ੇਅਰ 'ਚ ਗਿਰਾਵਟ ਨਾਲ ਆਈ.ਸੀ.ਆਈ.ਸੀ.ਆਈ. ਬੈਂਕ ਦੇ ਨਿਵੇਸ਼ਕਾਂ ਨੂੰ 5 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ | 

PunjabKesari
2.5 ਫੀਸਦੀ ਤੱਕ ਟੁੱਟੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰ
ਟਾਪ ਮੈਨੇਜਮੈਂਟ 'ਚ ਵੱਡੇ ਬਦਲਾਅ ਨਾਲ ਮੰਗਲਵਾਰ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ | ਬੀ.ਐੱਸ.ਈ. 'ਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਸ਼ੇਅਰ 2.35 ਫੀਸਦੀ ਡਿੱਗ ਕੇ 288.55 ਰੁਪਏ ਦੀ ਕੀਮਤ 'ਤੇ ਆ ਗਿਆ, ਜੋ ਇੰਟਰਾ ਡੇਅ ਦਾ ਲੋਅ ਲੈਵਲ ਹੈ | ਹਾਲਾਂਕਿ ਸ਼ੇਅਰ ਦੀ ਸ਼ੁਰੂਆਤ ਵਧਣ ਨਾਲ ਹੋਈ ਸੀ | ਸ਼ੇਅਰ ਸੋਮਵਾਰ ਨੂੰ ਬੰਦ ਕੀਮਤ ਤੋਂ 1.38 ਵਧ ਕੇ 296.55 ਰੁਪਏ 'ਤੇ ਖੁੱਲਿ੍ਹਆ ਸੀ | 
ਨਿਵੇਸ਼ਕਾਂ ਨੂੰ ਹੋਇਆ 5 ਹਜ਼ਾਰ ਕਰੋੜ ਦਾ ਨੁਕਸਾਨ
ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਨਿਵੇਸ਼ਕਾਂ ਨੂੰ 5 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ | ਇੰਟਰਾ ਡੇਅ ਹਾਈ 'ਤੇ ਬੈਂਕ ਦੀ ਮਾਰਕਿਟ ਕੈਪ 1,90,697.51 ਕਰੋੜ ਰੁਪਏ ਸੀ ਜੋ ਲੋਅ ਪ੍ਰਾਈਸ 'ਤੇ 5144.42 ਕਰੋੜ ਰੁਪਏ ਘੱਟ ਕੇ 1,85,553.09 ਕਰੋੜ ਰੁਪਏ ਹੋ ਗਈ | ਇਸ ਤਰ੍ਹਾਂ ਇਕ ਦਿਨ ਬੈਂਕ ਦੇ ਨਿਵੇਸ਼ਕਾਂ ਨੂੰ 5144.42 ਕਰੋੜ ਰੁਪਏ ਦਾ ਨੁਕਸਾਨ ਹੋਇਆ | 


Related News