''ਏਮਜ਼'' ਦੀ ਪ੍ਰੀਖਿਆ ''ਚ ਬਠਿੰਡਾ ਦੀ ਰਮਣੀਕ ਦੂਸਰੇ ਤੇ ਅੰਮ੍ਰਿਤਸਰ ਦੀ ਨਵਲੀਨ ਟਾਪ 14 ''ਚ ਸ਼ਾਮਲ

06/19/2018 3:14:39 PM

ਅੰਮ੍ਰਿਤਸਰ (ਸ.ਹ.,ਨਵਦੀਪ) : ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਲੋਂ ਆਯੋਜਿਤ 2018 ਪ੍ਰੀਖਿਆ 'ਚ ਪੰਜਾਬ ਦੀ ਧੀ ਨੇ ਝੰਡਾ ਲਹਿਰਾਇਆ ਹੈ। ਦੂਜੇ ਸਥਾਨ 'ਤੇ ਕਾਬਜ਼ਾ ਕਰ ਕੇ ਬਠਿੰਡਾ ਦੀ ਰਮਣੀਕ ਕੌਰ ਨੇ ਦੇਸ਼-ਦੁਨੀਆ ਨੂੰ ਦੱਸ ਦਿੱਤਾ ਹੈ ਕਿ ਲਗਨ ਤੇ ਮਿਹਨਤ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਰਮਣੀਕ ਕੌਰ ਅਕਾਸ਼ ਇੰਸਟੀਚਿਊਟ ਦੇ ਬਠਿੰਡਾ ਬ੍ਰਾਂਚ ਦੀ ਸਟੂਡੈਂਟ ਹੈ। ਅਕਾਸ਼ ਇੰਸਟੀਚਿਊਟ ਦੇ ਲੁਧਿਆਣਾ ਬ੍ਰਾਂਚ ਦੇ ਅਮੁੱਲ ਗੁਪਤਾ ਤੇ ਸੌਰਭ ਵਰਮਾ ਦੇ ਨਾਲ-ਨਾਲ ਜਲੰਧਰ ਆਰੁਨ ਗੋਇਲ ਨੇ ਵੀ ਟਾਪ ਕੀਤਾ ਹੈ। ਅੰਮ੍ਰਿਤਸਰ ਦੀ ਨਵਲੀਨ ਨੇ ਪੰਜਾਬ 'ਚ 14ਵਾਂ ਸਥਾਨ ਬਣਾਇਆ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਹਰ ਸਾਲ ਐੱਮ.ਬੀ.ਬੀ.ਐੱਸ, ਬੀ.ਡੀ.ਐੱਸ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਆਯੋਜਿਤ ਕਰਦਾ ਹੈ ਜਿਸ 'ਚ ਦੇਸ਼ ਭਰ ਦੇ ਲੱਖਾਂ ਬੱਚੇ ਹਿੱਸਾ ਲੈਂਦੇ ਹਨ। ਏਮਜ਼ ਦੀ ਪ੍ਰੀਖਿਆ 'ਚ ਦੋ ਲੱਖ ਤੋਂ ਵੱਧ ਵਿਦਿਆਰਥੀਆਂ ਨੇ 171 ਪ੍ਰੀਖਿਆ ਸਥਾਨਾਂ 'ਚ ਹਿੱਸਾ ਲਿਆ ਜਿਸ 'ਚ 2049 ਵਿਦਿਆਰਥੀ ਹੀ ਕਵਾਲੀਫਾਈ ਕਰ ਸਕੇ। ਏਮਜ਼ ਦੀਆਂ ਨੌਂ ਬ੍ਰਾਂਚਾਂ 'ਚ 807 ਸੀਟਾਂ 'ਤੇ ਪੋਸਟਿੰਗ ਕੀਤੀ ਜਾਵੇਗੀ। ਏਮਜ਼ ਦੀ ਪ੍ਰੀਖਿਆ 'ਚ ਟਾਪਰ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਅਕਾਸ਼ ਦੇ ਪ੍ਰਕਾਸ਼ ਚੌਧਰੀ (ਸੀ.ਈ.ਓ., ਅਕਾਸ਼ ਸਿੱਖਿਆ ਸਰਵਿਸਿਜ਼ ਪ੍ਰਾਈਵੇਟ ਲਿਮਟਿਡ (ਏ.ਈ.ਐੱਸ.ਪੀ.ਐੱਲ.) ਨੇ ਕਿਹਾ ਕਿ ਅਕਾਸ਼ ਪਰਿਵਾਰ ਲਈ ਮਾਣ ਦੀ ਗੱਲ ਹੈ। ਅਕਾਸ਼ ਦੇ ਵਿਦਿਆਰਥੀਆਂ 'ਚ ਰਮਣੀਕ ਕੌਰ ਮਾਹਲ ਏਮਜ਼ 2018 'ਚ ਏ.ਆਈ.ਆਰ. 2 'ਤੇ ਕਬਜ਼ਾ ਕਰ ਲਿਆ। ਸੰਗੀਤ ਨੇ ਏ. ਆਈ. ਆਰ. 7 'ਤੇ ਕਬਜ਼ਾ ਕਰ ਲਿਆ। ਲੁਧਿਆਣਾ ਦੇ ਆਮੁੱਲ ਗੁਪਤਾ ਨੇ ਏ. ਆਈ. ਆਰ 8 'ਤੇ ਕਾਬਿਜ਼ ਰਹੇ। ਸਭ ਤੋਂ ਵਧੀਆਂ ਗੱਲ ਇਹ ਹੈ ਕਿ ਅਕਾਸ਼ ਦੇ ਪੰਜਾਬ ਦੀਆਂ ਬ੍ਰਾਂਚਾ 'ਚ ਕੁਲ 14 ਬੱਚਿਆਂ ਨੇ ਏਮਜ਼ ਦੀਆਂ ਪ੍ਰੀਖਿਆਵਾਂ 'ਚ ਕਵਾਲੀਫਾਈ ਕੀਤਾ ਹੈ। ਇਹ ਅਕਾਸ਼ ਦੇ ਨਾਲ-ਨਾਲ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ। ਏਮਜ਼ ਦੀਆਂ ਪ੍ਰੀਖਿਆਵਾਂ 'ਚ ਅਕਾਸ਼ ਤੇ ਪੰਜਾਬ ਦੀਧੀ ਰਮਣੀਕ ਕੌਰ ਨੇ ਦੂਜਾ ਸਥਾਨ ਹਾਲਸ ਕਰ ਕੇ ਸਾਬਤ ਕਰ ਦਿੱਤਾ ਕਿ ਧੀਆਂ ਇਤਿਹਾਸ ਬਣਾਉਂਦੀਆਂ ਹਨ, ਇਤਿਹਾਸ ਰਚਦੀਆਂ ਹਨ।  


Related News