ਸਚਿਨ ਦੇ ਬੇਟੇ ਅਰਜੁਨ ਨੂੰ ਨਹੀਂ ਮਿਲ ਰਿਹਾ ਸਪੈਸ਼ਲ ਟ੍ਰੀਟਮੈਂਟ, ਕੋਚ ਨੇ ਦੱਸੀ ਵਜ੍ਹਾ

06/19/2018 2:50:18 PM

ਨਵੀਂ ਦਿੱਲੀ— ਭਾਰਤੀ ਅੰਡਰ-19 ਟੀਮ ਜਦੋਂ ਸ਼੍ਰੀਲੰਕਾ ਦੇ ਖਿਲਾਫ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ ਤਾਂ ਸਾਰਿਆ ਦਾ ਧਿਆਨ ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ 'ਤੇ ਰਹੇਗਾ। ਅੰਡਰ-19 ਟੀਮ ਦੇ ਨਵੇਂ ਗੇਂਦਬਾਜ਼ ਕੋਚ ਸਨਥ ਕੁਮਾਰ ਨੇ ਦੱਸਿਆ ਕਿ ਅਰਜੁਨ ਤੇਂਦਲੁਕਰ ਦੇ ਨਾਲ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ,' ਅਰਜੁਨ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਦਾ ਬਾਕੀ ਟੀਮ ਦੇ ਮੈਂਬਰਾਂ ਨਾਲ ਹੋ ਰਿਹਾ ਹੈ।

ਘਰੇਲੂ ਸਰਕਿਟ 'ਚ ਭਾਰਤੀ ਅੰਡਰ-19 ਟੀਮ ਦੇ ਗੇਂਦਬਾਜ਼ਾਂ ਨੂੰ ਇਸ ਸਮੇਂ ਸਨਥ ਕੁਮਾਰ ਕੋਚਿੰਗ ਦੇ ਰਹੇ ਹਨ ਕਿਉਂਕਿ ਪਾਰਸ ਮਹੰਬਰੋ ਹਜੇ ਇੰਡੀਆ ਏ ਦੇ ਨਾਲ ਇੰਗਲੈਂਡ ਦੌਰੇ 'ਤੇ ਹਨ। ਇਹ ਪੁੱਛਣ 'ਤੇ ਕੀ ਅਰਜੁਨ ਨੇ ਬਹੁਤ ਧਿਆਨ ਆਕਰਸ਼ਿਤ ਕੀਤਾ ਹੈ ਤਾਂ ਉਨ੍ਹਾਂ ਨੂੰ ਕਿਵੇ ਸੰਭਾਲਿਆ ਜਾ ਰਿਹਾ ਹੈ। ਕੁਮਾਰ ਨੇ ਪੀ.ਟੀ.ਆਈ ਨਾਲ ਗੱਲਬਾਤ 'ਚ ਕਿਹਾ, 'ਮੈਨੂੰ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਇਸ ਬਾਰੇ 'ਚ ਸੋਚਣਾ ਮੇਰਾ ਖੇਤਰ ਅਧਿਕਾਰ ਨਹੀਂ ਹੈ, ਪਰ ਕੋਚ ਦੇ ਰੂਪ 'ਚ ਮੇਰੇ ਲਈ ਸਾਰੇ ਲੜਕੇ ਸਮਾਨ ਹਨ। ਮੇਰੇ ਲਈ ਅਰਜੁਨ ਦੂਜੇ ਬੱਚਿਆਂ ਤੋਂ ਅਲੱਗ ਨਹੀਂ ਹੈ। ਮੇਰਾ ਕੰਮ ਸਾਰੇ ਖਿਡਾਰੀਆਂ ਤੋਂ ਵਧੀਆ ਪ੍ਰਦਰਸ਼ਨ ਕਢਵਾਉਣਾ ਹੈ।'

ਛੋਟੇ ਰਾਜਾਂ ਦੀ ਕੋਚਿੰਗ ਦਾ ਸਹਿਰਾ ਕੁਮਾਰ ਨੂੰ ਜਾਂਦਾ ਹੈ। ਉਨ੍ਹਾਂ ਨੇ ਅਸਮ ਨੂੰ ਰਣਜੀ ਟ੍ਰਾਫੀ ਦੇ ਸੈਮੀਫਾਈਨਲ ਜਦਕਿ ਆਂਧਰਾ ਨੂੰ ਵਿਜੇ ਹਜਾਰੇ ਦੇ ਸੈਮੀਫਾਈਨਲ ਤੱਕ ਪਹੁੰਚਾਇਆ। ਉਹ ਰਾਸ਼ਟਰੀ ਟੀਮ ਦੀ ਦੂਜੀ ਬਾਰ ਕੋਚਿੰਗ ਕਰੇਗਾ। ਕੁਮਾਰ ਨੇ ਕਿਹਾ,' ਮੈਂ 2008 'ਚ ਇੰਗਲੈਂਡ ਦੌਰੇ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕੋਚਿੰਗ ਕੀਤੀ ਸੀ। ਇਸ ਬਾਰ ਮੇਰਾ ਅਨੁਬੰਧ ਅਕਤੂਬਰ 'ਚ ਅੰਡਰ-19 ਏਸ਼ੀਆ ਕੱਪ ਤੱਕ ਦਾ ਹੈ, ਜੋ ਬੰਗਲਾਦੇਸ਼ 'ਚ ਹੋਵੇਗਾ।'

ਉਨ੍ਹਾਂ ਨੇ ਕਿਹਾ, ' ਘੱਟ ਸਮੇਂ 'ਚ ਤੁਸੀਂ ਤਕਨੀਕ 'ਤੇ ਜ਼ਿਆਦਾ ਕੰਮ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੇ ਮੈਚ ਖੇਡਣੇ ਹਨ। ਮੇਰਾ ਅਧਿਕ ਧਿਆਨ ਰਣਨੀਤਿਕ ਹਿੱਸੇ 'ਤੇ ਲੱਗਾ ਹੈ। ਮੈਂ ਲੜਕਿਆਂ ਨੂੰ ਮੈਚ ਦੀ ਪਰਿਸਥਿਤੀਆਂ ਦੇ ਲਈ ਤਿਆਰ ਕਰਨਾ ਚਾਹੁੰਦਾ ਹਾਂ ਤਾਂਕਿ ਉਹ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਸਕਣ। ਕਿਸੇ ਵੀ ਤੇਜ਼ ਗੇਂਦਬਾਜ਼ ਦੇ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਜਿੰਨਾ ਸੀਮ ਦਾ ਉਪਯੋਗ ਕਰੇਗਾ, ਉਸੇ ਇਸਦਾ ਜ਼ਿਆਦਾ ਫਾਈਦਾ ਮਿਲਿਆ। ਮੈਂ ਕੈਂਪ ਦੇ ਦੌਰਾਨ ਬੱਚਿਆਂ ਨੂੰ ਧਿਆਨ ਦਿਲਾਉਣਾ ਚਾਹੁੰਗਾ ਕਿ ਉਨ੍ਹਾਂ ਨੂੰ ਸਟੰਪ ਦੇ ਕੋਲ ਗੇਂਦਬਾਜ਼ੀ ਕਰਨ ਨਾਲ ਕੀ ਫਾਇਦਾ ਮਿਲੇਗਾ। ਦੱਸ ਦਈਏ ਕਿ ਭਾਰਤੀ ਅੰਡਰ-19 ਟੀਮ ਦਾ ਕੈਂਪ 1 ਜੁਲਾਈ ਤੋਂ ਬੈਂਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਸ਼ੁਰੂ ਹੋਵੇਗਾ। ਭਾਰਤੀ ਟੀਮ ਨੂੰ ਸ਼੍ਰੀਲੰਕਾ ਦੌਰੇ 'ਤੇ ਦੋ ਚਾਰ ਦਿਨ੍ਹਾਂ ਮੈਚ ਖੇਡੇਗੀ। ਇਸ 'ਚ ਅਰਜੁਨ ਤੇਂਦੁਲਕਰ ਦੀ ਚੋਣ ਹੋਈ ਹੈ। ਇਸਦੇ ਬਾਅਦ ਭਾਰਤੀ ਟੀਮ ਪੰਜ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ। ਚਾਰ ਦਿਨ੍ਹਾਂ ਮੈਚਾਂ ਦੀ ਕਪਤਾਨੀ ਅਰੁਜ ਰਾਵਤ ਨੂੰ ਸੌਂਪੀ ਗਈ ਹੈ ਜਦਕਿ ਵਨਡੇ 'ਚ ਆਰੀਅਨ ਜੁਆਲ ਕਮਾਨ ਸੰਭਾਲਣਗੇ।


Related News