ਬਿਲ ਗੇੇਟਸ ਨੂੰ ਪਛਾੜ ਜੇਫ ਬੇਜੋਸ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

06/19/2018 2:42:10 PM

ਬਿਜ਼ਨੈੱਸ ਡੈਸਟ—ਐਮਾਜਾਨ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜੇਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ | ਬੇਜੋਸ ਦੀ ਕੁੱਲ ਜਾਇਦਾਦ 141.9 ਅਰਬ ਡਾਲਰ (9.64 ਲੱਖ ਕਰੋੜ ਰੁਪਏ) ਹੋ ਗਈ ਹੈ | ਫੋਬਰਸ ਵਲੋਂ ਸੋਮਵਾਰ ਨੂੰ ਜਾਰੀ ਵਿਸ਼ਵ ਦੇ ਅਰਬਪਤੀਆਂ ਦੀ ਸੂਚੀ 'ਚ ਇਸ ਗੱਲ ਦਾ ਖੁਲਾਸਾ ਹੋਇਆ |

PunjabKesari 
ਬਿਲ ਗੇਟਸ ਨੂੰ ਛੱਡਿਆ ਪਿੱਛੇ
ਬੇਜੋਸ ਨੇ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ | ਬੇਜੋਸ ਦੀ ਇਕ ਜੂਨ ਤੋਂ ਜਾਇਦਾਦ 5 ਅਰਬ ਡਾਲਰ ਤੋਂ ਜ਼ਿਆਦਾ ਵਧੀ ਹੈ | ਉੱਧਰ ਬਿਲ ਗੇਟਸ ਦੀ ਜਾਇਦਾਦ 92.9 ਅਰਬ ਡਾਲਰ ਹੈ | ਵਾਰੇਨ ਬਫੇਟ 82.2 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਤੀਜੇ ਸਥਾਨ 'ਤੇ ਹਨ |
ਉਨ੍ਹਾਂ ਦੀ ਆਨਲਾਈਨ ਰਿਟੇਲਿੰਗ ਐਮਾਜਾਨ, ਐਪਲ ਤੋਂ ਬਾਅਦ ਦੁਨੀਆ ਦੀ ਦੂਜੀ ਮੋਟਸ ਵੈਲਿਊਏਬਲ ਕੰਪਨੀ ਹੈ | ਫਾਰਚੂਨ ਦੀ ਪਿਛਲੀ ਲਿਸਟ ਮੁਤਾਬਕ ਅਮਰੀਕਾ ਦੀ ਸਭ ਤੋਂ ਵੱਡੀਆਂ ਕੰਪਨੀਆਂ ਦੀ 2018 ਦੀ ਲਿਸਟ 'ਚ ਐਮਾਜਾਨ 177.87 ਅਰਬ ਡਾਲਰ ਰੈਵੇਨਿਊ ਦੇ ਨਾਲ 8ਵੇਂ ਪਾਇਦਾਨ 'ਤੇ ਸੀ | ਜੇਫ ਬੇਜੋਸ ਇਸ ਸਾਲ ਦੀ ਸ਼ੁਰੂਆਤ 'ਚ ਵੀ ਜ਼ਿਆਦਾਤਰ ਰੂਪ ਨਾਲ ਦੁਨੀਆ ਦੇ ਸਭ ਤੋਂ ਸ਼ਖਸ ਬਣ ਗਏ ਸਨ | 

PunjabKesari
ਜਾਣੋ ਜੇਫ ਬੇਜੋਸ ਅਤੇ ਐਮਾਜਾਨ ਦੇ ਜੁੜੇ ਕੁਝ ਤੱਥ
ਜੇਫ ਬੇਜੋਸ ਜਨਮ ਤੋਂ ਹੀ ਅਮੀਰ ਪਰਿਵਾਰ ਤੋਂ ਸਨ | ਉਨ੍ਹਾਂ ਦਾ ਜਨਮ 12 ਜਨਵਰੀ 1967 'ਚ ਨਿਊ ਮੈਕਿਸਕੋ 'ਚ ਹੋਇਆ ਸੀ | ਉਨ੍ਹਾਂ ਦੀ ਪਰਿਵਾਰ 25 ਹਜ਼ਾਰ ਏਕੜ ਜ਼ਮੀਨ ਦਾ ਆਸਾਮੀ ਸੀ |
—ਉਨ੍ਹਾਂ ਦੇ ਚਰਚੇ ਤੱਦ ਵੀ ਅਮੀਰ ਵਰਗ 'ਚ ਹੁੰਦੇ ਸਨ | ਪੜ੍ਹਣ 'ਚ ਵਧੀਆ ਬੇਜਾਸ ਨੇ ਆਪਣੀ ਤਰੱਕੀ ਦੇ ਸੰਕੇਤ ਬਚਪਨ 'ਚ ਹੀ ਦੇ ਦਿੰਦੇ ਸਨ | ਉਹ ਨੈਸ਼ਨਲ ਮੈਰਿਟ ਸਕਾਲਰ ਰਹੇ ਹਨ | 
—ਫਲੋਰਿਡਾ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਸਿਲਵਰ ਨਾਈਟ ਪੁਰਸਕਾਰ ਜਿੱਤਿਆ ਅਤੇ ਬਾਅਦ 'ਚ ਪਿ੍ੰਸਟਨ ਵਿਵੀ ਤੋਂ ਗ੍ਰੈਜੂਏਟ ਦੀ ਪ੍ਰੀਖਿਆ ਪਾਸ ਕੀਤੀ | 
—ਐਮਾਜਾਨ ਸਿਰਫ ਆਨਲਾਈਨ ਕਿਤਾਬਾਂ ਵੇਚਣ ਲਈ ਬਣਾਈ ਗਈ ਸੀ | ਇਸ 'ਤੇ ਵਿਕਣ ਵਾਲੀ ਪਹਿਲੀ ਕਿਤਾਬ ਦਾ ਨਾਂ “6luid 3oncepts and 3reative 1nalogies”ਸੀ | 
—ਐਮਾਜਾਨ ਦਾ ਕਾਰੋਬਾਰ ਸਿਰਫ ਆਨਲਾਈਨ ਵਿਕਰੀ ਤੱਕ ਹੀ ਸੀਮਿਤ ਨਹੀਂ ਰਿਹਾ ਹੈ | ਬੇਜਾਸ ਨੇ 'ਬਲਿਊ ਆਰੀਜਿਨ' ਕੰਪਨੀ ਬਣਾਈ ਹੈ | ਇਹ ਇਕ ਅਜਿਹਾ ਰਾਕੇਟ ਬਣਾਉਣ ਦੀ ਤਿਆਰੀ 'ਚ ਹੈ ਜੋ ਲੋਕਾਂ ਨੂੰ ਪੁਲਾੜ ਦੀ ਸੈਰ ਕਰਵਾਏਗਾ | ਬੇਜੋਸ ਨੇ ਸਾਲ 2013 'ਚ 'ਵਾਸ਼ਿੰਗਟਨ ਪੋਸਟ' ਨੂੰ ਖਰੀਦਿਆ ਸੀ | ਉਨ੍ਹਾਂ ਨੇ ਇਸ ਦੇ ਲਈ 25 ਕਰੋੜ ਡਾਲਰ ਚੁਕਾਏ ਸਨ | 

PunjabKesari
ਗਰਾਜ 'ਚ ਸ਼ੁਰੂ ਕੀਤੀ ਕੰਪਨੀ
ਜੇਫ ਹਮੇਸ਼ਾ ਤੋਂ ਕੁਝ ਵੱਖਰਾ ਕਰਨਾ ਚਾਹੁੰਦੇ ਸਨ | ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਕਈ ਥਾਂ ਨੌਕਰੀ ਕੀਤੀ ਪਰ ਉਨ੍ਹਾਂ ਦਾ ਮਨ ਨਹੀਂ ਲੱਗਿਆ | ਸਭ ਤੋਂ ਪਹਿਲਾਂ ਉਨ੍ਹਾਂ ਨਾ ਕਡਾਰਬਾ ਅਤੇ ਫਿਰ ਰੇਲੇਂਟਸੇਸਡਾਟਕਾਮ ਵਰਗੇ ਨਾਂ ਸੋਚੇ ਪਰ ਬਾਅਦ 'ਚ ਸਾਊਥ ਅਮਰੀਕੀ ਨਦੀ ਐਮਾਜਾਨ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਕੰਪਨੀ ਦਾ ਨਾਂ ਐਮਾਜਾਨ ਰੱਖਿਆ ਜਿਸ 'ਤੇ ਮੋਹਰ ਲੱਗ ਗਈ | 2007 'ਚ ਕੰਪਨੀ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਅਤੇ ਆਨਲਾਈਨ ਬਿਜ਼ਨੈੱਸ 'ਚ ਉਨ੍ਹਾਂ ਦੀ ਕੰਪਨੀ ਇਕ ਬ੍ਰਾਂਡ ਬਣ ਗਈ | 


Related News