Vivo ਦੇ ਇਹ ਸਮਾਰਟਫੋਨਜ਼ ਜਲਦ ਹੀ ਭਾਰਤ ''ਚ ਹੋਣਗੇ ਲਾਂਚ

06/19/2018 2:46:02 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ (Vivo) ਨੇ ਆਪਣੇ ਨੈਕਸ A (NEX A) ਅਤੇ ਨੈਕਸ S (NEX S) ਸਮਾਰਟਫੋਨਜ਼ ਪਿਛਲੇ ਹਫਤੇ ਚੀਨ 'ਚ ਲਾਂਚ ਕੀਤੇ ਸਨ, ਜੋ ਬਿਹਤਰੀਨ ਫੀਚਰਸ ਨਾਲ ਪੇਸ਼ ਹੋਏ ਸਨ। ਕੰਪਨੀ ਨੇ ਇਨ੍ਹਾਂ ਸਮਾਰਟਫੋਨਜ਼ ਨੂੰ ਦੂਜੇ ਬਾਜ਼ਾਰਾਂ 'ਚ ਲਾਂਚ ਕਰਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ ਪਰ ਹੁਣ ਇਕ ਨਵੀਂ ਰਿਪੋਰਟ ਮੁਤਾਬਕ ਵੀਵੋ ਦੇ ਇਹ ਸਮਾਰਟਫੋਨਜ਼ ਜੁਲਾਈ ਮਹੀਨੇ ਤੱਕ ਭਾਰਤ 'ਚ ਵਿਕਰੀ ਲਈ ਉਪਲੱਬਧ ਹੋ ਜਾਣਗੇ।

 

ਵੀਵੋ ਆਪਣੇ ਫਲੈਗਸ਼ਿਪ ਸਮਾਰਟਫੋਨ ਨੈਕਸ (NEX) ਨੂੰ ਜੁਲਾਈ ਦੇ ਤੀਜੇ ਹਫਤੇ ਲਾਂਚ ਕਰ ਸਕਦੀ ਹੈ। ਕੰਪਨੀ ਨੇ ਵੀਵੋ ਨੈਕਸ A ਨੂੰ ਲਗਭਗ 40,000 ਰੁਪਏ 'ਚ ਲਾਂਚ ਕੀਤਾ ਸੀ ਪਰ ਨੈਕਸ S ਸਮਾਰਟਫੋਨ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਐਨਾਲਿਸ ਮੁਤਾਬਕ ਇਸ ਸਮਾਰਟਫੋਨ ਨੂੰ 50,000 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ। 

 

ਵੀਵੋ ਨੈਕਸ A ਅਤੇ ਵੀਵੋ ਨੈਕਸ S ਸਮਾਰਟਫੋਨ ਦੇ ਫੀਚਰਸ-
ਵੀਵੋ ਦਾ ਨੈਕਸ S ਸਮਾਰਟਫੋਨ ਸਭ ਤੋਂ ਮਹਿੰਗਾ ਵੇਰੀਐਂਟ ਹੋਵੇਗਾ ਜਿਸ 'ਚ ਸਨੈਪਡ੍ਰੈਗਨ 845 ਐੱਸ. ਓ. ਸੀ. ਅਤੇ 8 ਜੀ. ਬੀ. ਰੈਮ ਦਿੱਤੀ ਗਈ ਹੈ। ਨੈਕਸ A ਸਮਾਰਟਫੋਨ 'ਚ ਸਨੈਪਡ੍ਰੈਗਨ 710 ਐੱਸ. ਓ. ਸੀ. ਅਤੇ 6 ਜੀ. ਬੀ. ਰੈਮ ਮੌਜੂਦ ਹੈ। ਦੋਵਾਂ ਡਿਵਾਈਸਿਜ਼ 'ਚ 128 ਜੀ. ਬੀ. ਸਟੋਰੇਜ ਦਿੱਤੀ ਜਾਵੇਗੀ। ਨੈਕਸ S ਦੇ 256 ਜੀ. ਬੀ. ਵੇਰੀਐਂਟ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨੈਕਸ S 'ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੋਵੇਗਾ।

 

ਨੈਕਸ A ਸਮਾਰਟਫੋਨ ਦੇ ਬੈਕ 'ਤੇ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਦੋਵਾਂ ਸਮਾਰਟਫੋਨਜ਼ ਨੂੰ 6.59 ਇੰਚ ਫੁੱਲ ਐੱਚ. ਡੀ. ਪਲੱਸ (1080x2316 ਪਿਕਸਲ) ਡਿਸਪਲੇਅ ਨਾਲ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦੇ ਬੈਕ 'ਤੇ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ ਇਕ ਸੈਂਸਰ 12 ਮੈਗਾਪਿਕਸਲ ਅਤੇ ਦੂਜਾ 5 ਮੈਗਾਪਿਕਸਲ ਹੋਵੇਗਾ। ਇਸ ਤੋਂ ਇਲਾਵਾ ਫਰੰਟ 'ਤੇ 8 ਮੈਗਾਪਿਕਸਲ ਕੈਮਰਾ ਏ. ਆਈ. ਨੂੰ ਸਪੋਰਟ ਕਰਦਾ ਹੈ। ਦੋਵਾਂ ਸਮਾਰਟਫੋਨਜ਼ 'ਚ 4,000 ਐੱਮ. ਏ. ਐੱਚ. ਬੈਟਰੀ ਹੋਵੇਗੀ ਅਤੇ ਇਹ ਐਂਡਰਾਇਡ 8.1 ਓਰੀਓ 'ਤੇ ਆਧਾਰਿਤ ਹੋਣਗੇ। 


Related News