Netflix ਤੋਂ ਸਸਤੀ ਹੋਵੇਗੀ ਐਪਲ ਦੀ ਵੀਡੀਓ ਸਟਰੀਮਿੰਗ ਸਰਵਿਸ : ਰਿਪੋਰਟ

06/19/2018 2:30:08 PM

ਜਲੰਧਰ— ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਆਪਣੀ ਵੀਡੀਓ ਸਟਰੀਮਿੰਗ ਸਰਵਿਸ 'ਤੇ ਕੰਮ ਕਰ ਰਹੀ ਹੈ। ਹਾਲ ਹੀ 'ਚ ਐਪਲ ਨੇ Oprah Winfrey ਦੇ ਨਾਲ ਇਕ ਮਲਟੀ-ਈਅਰ ਕੰਟੈਂਟ ਪਾਰਟਨਰਸ਼ਿਪ ਸਾਈਨ ਕੀਤੀ ਸੀ। ਰਿਪੋਰਟ ਮੁਤਾਬਕ ਐਪਲ ਆਪਣੇ ਆਕਸਕਲੂਜ਼ਿਵ ਸ਼ੋਅ ਲਈ ਇਕ ਸੈਂਡਅਲੋਨ ਸਬਸਕ੍ਰਿਪਸ਼ਨ ਵੇਚਣਾ ਚਾਹੁੰਦੀ ਹੈ ਜੋ ਨੈੱਟਫਲਿਕਸ ਦੀ ਕੀਮਤ ਤੋਂ ਘੱਟ ਹੋਵੇਗਾ। ਯੂ.ਐੱਸ. 'ਚ ਅਜੇ ਨੈੱਟਫਲਿਕਸ ਦੀ ਸਬਸਕ੍ਰਿਪਸ਼ਨ ਫੀਸ 11 ਡਾਲਰ ਪ੍ਰਤੀ ਸਾਲ ਹੈ। ਉਥੇ ਹੀ ਐਪਲ ਆਪਣੇ ਐਪਸ ਟੀਵੀ ਐਪ ਯੂਜ਼ਰਸ ਲਈ ਕੁਝ ਜਾਂ ਸਾਰੇ ਕੰਟੈਂਟ ਨੂੰ ਮੁਫਤ 'ਚ ਦੇ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਐਪਲ ਦੀ ਇਹ ਸਟਰੀਮਿੰਗ ਸਰਵਿਸ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦੀ ਹੈ, ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। 

PunjabKesari

 

ਸਟਰੀਮਿੰਗ 'ਤੇ ਕੀਤਾ ਜਾ ਰਿਹਾ ਹੈ ਕੰਮ
ਐਪਲ ਕਾਫੀ ਸਮੇਂ ਤੋਂ ਆਪਣੇ ਇਸ ਸਟਰੀਮਿੰਗ ਪਲੇਟਫਾਰਮ 'ਤੇ ਕੰਮ ਕਰ ਰਹੀ ਹੈ। ਪਿਛਲੇ ਸਾਲ ਕੰਪਨੀ ਨੇ ਸਟੀਵਨ ਸਪੀਲਬਰਗ, ਰੀਸ ਵਿਦਰਸਪੂਨ ਅਤੇ ਜੈਨੀਫਰ ਅਨੀਸਟਨ ਵਰਗੇ ਵੱਡੇ ਕਲਾਕਾਰਾਂ ਨੂੰ ਸਾਈਨ ਕੀਤਾ ਹੈ। 

PunjabKesari

 

ਨੈੱਟਫਲਿਕਸ
ਤੁਹਾਨੂੰ ਦੱਸ ਦਈਏ ਕਿ ਨੈੱਟਫਲਿਕਸ ਨੇ 2016 'ਚ ਭਾਰਤ 'ਚ ਆਪਣੀ ਸਰਵਿਸ ਲਾਂਚ ਕੀਤੀ ਅਤੇ ਇਸ ਨੇ ਭਾਰਤ 'ਚ ਯੂਜ਼ਰਸ ਨੂੰ ਲੁਭਾਉਣ ਲਈ ਅਤੇ ਨਵੇਂ-ਨਵੇਂ ਬਾਜ਼ਾਰਾਂ 'ਚ ਆਪਣੀ ਪਕੜ ਮਜਬੂਤ ਕਰਨ ਲਈ ਪਹਿਲੇ ਮਹੀਨੇ ਦਾ ਸਬਸਕ੍ਰਿਪਸ਼ਨ ਮੁਫਤ ਦਿੱਤਾ। ਉਥੇ ਹੀ ਭਾਰਤੀ ਕੰਟੈਂਟ ਸਟਰੀਮਿੰਗ ਬਾਜ਼ਾਰ 'ਚ ਅਮੇਜ਼ਨ ਪ੍ਰਾਈਮ ਵੀਡੀਓ ਅਤੇ ਨੈੱਟਫਲਿਕਸ ਵਰਗੇ ਅੰਤਰਰਾਸ਼ਟਰੀ ਦਿੱਗਜਾਂ ਦੇ ਆਉਣ ਨਾਲ ਕਾਫੀ ਉਛਾਲ ਆਇਆ ਹੈ।


Related News