ਫਲਾਂ ਅਤੇ ਸਬਜ਼ੀਆਂ ਨੂੰ ਸਾਫ ਕਰਨ ਲਈ ਜ਼ਰੂਰ ਅਪਣਾਓ ਇਹ ਟਿਪਸ

06/19/2018 2:17:25 PM

ਨਵੀਂ ਦਿੱਲੀ— ਫਲ-ਸਬਜ਼ੀਆਂ 'ਤੇ ਲੱਗੇ ਬੈਕਟੀਰੀਆ ਬੀਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹੈ। ਇਨ੍ਹਾਂ ਨੂੰ ਸਾਫ ਕਰਨ ਲਈ ਔਰਤਾਂ ਉਨ੍ਹਾਂ ਨੂੰ ਸਾਫ ਪਾਣੀ ਨਾਲ ਧੋ ਦਿੰਦੀਆਂ ਹਨ ਪਰ ਫਲ ਅਤੇ ਸਬਜ਼ੀਆਂ 'ਤੇ ਲੱਗੇ ਕੀਟਾਣੂਆਂ, ਬੈਕਟੀਰੀਆ ਜਾਂ ਪੇਸਟੀਸਾਈਡਸ ਕੱਢਣ ਲਈ ਉਨ੍ਹਾਂ ਨੂੰ ਸਾਫ ਪਾਣੀ ਨਾਲ ਧੋਣਾ ਕਾਫੀ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਫਲ ਅਤੇ ਸਬਜ਼ੀਆਂ ਨੂੰ ਸਾਫ ਕਰਨ ਨਾਲ ਉਸ ਦੇ ਬੈਕਟੀਰੀਆ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਂਦੇ ਹਨ, ਤਾਂ ਚਲੋ ਜਾਣਦੇ ਹਾਂ ਫਲ-ਸਬਜ਼ੀਆਂ ਨੂੰ ਬੈਕਟੀਰੀਆ ਫ੍ਰੀ ਰੱਖਣ ਦੇ ਆਸਾਨ ਟਿਪਸ ਬਾਰੇ...
1. ਹਲਦੀ ਕਰੇਗੀ ਬੈਕਟੀਰੀਆ ਨੂੰ ਦੂਰ
ਐਂਟੀ-ਬੈਕਟੀਰਿਅਲ ਗੁਣਾਂ ਨਾਲ ਭਰਪੂਰ ਹਲਦੀ ਦੀ ਵਰਤੋਂ ਤੁਸੀਂ ਭੋਜਨ ਬਣਾਉਣ ਦੇ ਨਾਲ-ਨਾਲ ਫਲ-ਸਬਜ਼ੀਆਂ ਨੂੰ ਬੈਕਟੀਰੀਆ ਫ੍ਰੀ ਰੱਖਣ ਲਈ ਵੀ ਕਰ ਸਕਦੇ ਹੋ। ਇਸ ਲਈ ਤੁਸੀਂ ਇਕ ਬਾਊਲ 'ਚ ਗਰਮ ਪਾਣੀ ਪਾ ਕੇ ਉਸ 'ਚ 5 ਚੱਮਚ ਹਲਦੀ ਮਿਕਸ ਕਰੋ। ਇਸ ਤੋਂ ਬਾਅਦ ਫਲ-ਸਬਜ਼ੀਆਂ ਨੂੰ ਇਸ 'ਚ ਪਾ ਕੇ ਕੁਝ ਦੇਰ ਲਈ ਇਸ ਨੂੰ ਛੱਡ ਦਿਓ। ਇਸ ਤੋਂ ਬਾਅਦ ਇਨ੍ਹਾਂ ਨੂੰ ਸਾਫ ਪਾਣੀ ਨਾਲ ਧੋ ਲਓ।
2. ਸਿਰਕੇ ਨਾਲ ਸਾਫ ਕਰੋ ਫਲ-ਸਬਜ਼ੀਆਂ
ਸਿਰਕੇ ਦੀ ਵਰਤੋਂ ਨਾਲ ਫਲ-ਸਬਜ਼ੀਆਂ 'ਤੇ ਲੱਗੇ ਕੀਟਾਣੂ ਅਤੇ ਕੀਟਨਾਸ਼ਕ ਆਸਾਨੀ ਨਾਲ ਸਾਫ ਹੋ ਜਾਂਦੇ ਹਨ। ਇਸ ਲਈ ਇਕ ਬਾਊਲ 'ਚ ਪਾਣੀ ਅਤੇ 1 ਕੱਪ ਸਫੈਦ ਸਿਰਕਾ ਪਾਓ। ਇਸ ਪਾਣੀ ਨਾਲ ਫਲ-ਸਬਜ਼ੀਆਂ ਨੂੰ ਧੋ ਕੇ ਚੰਗੀ ਤਰ੍ਹਾਂ ਨਾਲ ਸਾਫ ਕਰ ਲਓ।
3. ਬੇਕਿੰਗ ਸੋਡੇ ਦੀ ਵਰਤੋਂ ਕਰੋ
ਬੇਕਿੰਗ ਸੋਡੇ ਨਾਲ ਸਬਜ਼ੀਆਂ ਨੂੰ ਬੈਕਟੀਰੀਆ ਫ੍ਰੀ ਰੱਖਣ ਲਈ ਇਕ ਬਾਊਲ 'ਚ 5 ਗਲਾਸ ਪਾਣੀ ਭਰੋ। ਇਸ 'ਚ 4 ਚੱਮਚ ਬੇਕਿੰਗ ਸੋਡਾ ਮਿਲਾਓ ਅਤੇ ਫਲ-ਸਬਜ਼ੀਆਂ ਨੂੰ ਉਸ 'ਚ ਡੁਬੋ ਦਿਓ। ਕੁਝ ਦੇਰ ਬਾਅਦ ਇਨ੍ਹਾਂ ਨੂੰ ਕੱਢ ਕੇ ਸਾਫ ਕਰ ਲਓ। ਫਿਰ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ।
4. ਸੇਂਧਾ ਨਮਕ ਦੀ ਕਰੋ ਵਰਤੋਂ
ਸੇਂਧਾ ਨਮਕ ਨੂੰ ਪਾਣੀ 'ਚ ਮਿਲਾ ਕੇ ਵਰਤੋਂ ਕਰਨ ਨਾਲ ਵੀ ਫਲ ਸਬਜ਼ੀਆਂ ਦੇ ਪੇਸਟੀਸਾਈਡਸ ਦੂਰ ਹੁੰਦੇ ਹਨ। ਇਕ ਬਾਊਲ ਸਾਫ ਪਾਣੀ 'ਚ 1 ਕੱਪ ਨਮਕ ਮਿਲਾ ਲਓ। ਇਸ ਤੋਂ ਬਾਅਦ ਇਸ 'ਚ ਫਲ ਅਤੇ ਸਬਜ਼ੀਆਂ ਨੂੰ ਪਾ ਕੇ 10 ਮਿੰਟ ਲਈ ਭਿਓਂ ਕੇ ਰੱਖ ਦਿਓ। ਕੁਝ ਦੇਰ ਬਾਅਦ ਇਨ੍ਹਾਂ ਨੂੰ ਕੱਢ ਕੇ ਸਾਫ ਪਾਣੀ ਨਾਲ ਧੋ ਲਓ ਅਤੇ ਵਰਤੋਂ ਕਰੋ।
5. ਕੁਦਰਤੀ ਸਪ੍ਰੇ
ਫਲ-ਸਬਜ਼ੀਆਂ ਨੂੰ ਬੈਕਟੀਰੀਆ ਫ੍ਰੀ ਰੱਖਣ ਲਈ ਤੁਸੀਂ ਕੁਦਰਤੀ ਕਲੀਨਿੰਗ ਸਪ੍ਰੇ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਇਕ ਬਾਊਲ 'ਚ ਪਾਣੀ ਪਾ ਕੇ 1 ਨਿੰਬੂ ਦਾ ਰਸ 2 ਚੱਮਚ ਬੇਕਿੰਗ ਸੋਡਾ ਮਿਕਸ ਕਰੋ। ਇਸ ਤੋਂ ਬਾਅਦ ਇਸ ਨੂੰ ਸਪ੍ਰੇ ਬੋਤਲ 'ਚ ਪਾ ਲਓ। ਫਿਰ ਫਲ-ਸਬਜ਼ੀਆਂ 'ਤੇ ਇਸ ਨੂੰ ਹਲਕਾ ਜਿਹਾ ਸਪ੍ਰੇ ਕਰਕੇ ਕੱਪੜੇ ਨਾਲ ਸਾਫ ਕਰੋ।

 


Related News