ਸਭਾ ਆਪਣੇ ਭਾਈਚਾਰੇ ਦੇ ਹੁਸ਼ਿਆਰ ਵਿਦਿਆਰਥੀ ਨੂੰ ਕਰੇਗੀ ਸਨਮਾਨਿਤ

06/19/2018 2:17:17 PM

ਸ੍ਰੀ ਮੁਕਤਸਰ ਸਾਹਿਬ,  (ਪਵਨ ਤਨੇਜਾ, ਸੁਖਪਾਲ ਢਿੱਲੋਂ)—ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕਰਤਾਰ ਸਿੰਘ ਪੁਰਬਾ ਦੀ ਪ੍ਰਧਾਨਗੀ ਹੇਠ ਸਭਾ ਦੀ ਵਰਕਿੰਗ ਕਮੇਟੀ ਦੀ ਇਕ ਅਹਿਮ ਮੀਟਿੰਗ ਸਥਾਨਕ ਕੱਚਾ ਥਾਂਦੇਵਾਲਾ ਰੋਡ ਸਥਿਤ ਬਾਬਾ ਨਾਮਦੇਵ ਭਵਨ ਵਿਖੇ ਹੋਈ।  ਮੀਟਿੰਗ ਦੌਰਾਨ ਭਾਈਚਾਰੇ ਦੇ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀ ਨੂੰ ਟਾਂਕ ਕਸ਼ੱਤਰੀ ਸਭਾ ਵੱਲੋਂ ਸਨਮਾਨਿਤ ਕਰਨ ਦਾ ਫੈਸਲਾ ਲਿਆ। ਇਸ ਮੀਟਿੰਗ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਭਾ ਦੇ ਜਰਨਲ ਸੈਕਟਰੀ ਸੁਖਮੰਦਰ ਸਿੰਘ ਬੇਦੀ ਅਤੇ ਸਭਾ ਦੇ ਸਰਪ੍ਰਸਤ ਨਿਰੰਜਣ ਸਿੰਘ ਰੱਖਰਾ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚੋਂ ਭਾਈਚਾਰੇ ਨਾਲ ਸਬੰਧਤ ਜਿਨ੍ਹਾਂ ਵਿਦਿਆਰਥੀ ਨੇ ਸਾਲ 2018 ਦੀ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ 'ਚੋਂ 70 ਫੀਸਦੀ  ਜਾ ਇਸ ਤੋ ਵੱਧ ਅੰਕ ਪ੍ਰਾਪਤ ਕੀਤੇ ਹਨ,  ਉਹ ਵਿਦਿਆਰਥੀ ਆਪਣੀਆਂ ਦਰਖਾਸਤਾਂ ਸਮੇਤ ਗਜਟ ਦੀ ਕਾਪੀ ਅਤੇ ਆਪਣੀ ਫੋਟੋ ਲਗਾ ਕੇ 30 ਜੁਲਾਈ 2018 ਤੱਕ ਸਭਾ ਕੋਲ ਜਮਾ ਕਰਵਾ ਸਕਦੇ ਹਨ।  
ਉਨ੍ਹਾਂ ਨੇ ਦੱਸਿਆ ਕਿ ਦਰਖਾਸਤ ਦੇਣ ਸਬੰਧੀ ਫਾਰਮ ਸਭਾ ਦੇ ਸਰਪ੍ਰਸਤ ਨਿਰੰਜਣ ਸਿੰਘ ਰੱਖਰਾ ਕੋਲੋਂ ਜਿਹਨਾਂ ਦਾ ਫੋਨ ਨੰਬਰ 9814676514 ਪ੍ਰਾਪਤ ਕੀਤੇ ਜਾ ਸਕਦੇ ਹਨ।  ਮੀਟਿੰਗ ਦੌਰਾਨ ਪ੍ਰਧਾਨ ਤੋਂ ਇਲਾਵਾ ਸੈਕਟਰੀ ਸੁਖਮੰਦਰ ਸਿੰਘ ਬੇਦੀ,ਕੈਸ਼ੀਅਰ ਦਰਸ਼ਨ ਸਿੰਘ ਮੱਲਣ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਤੱਗੜ, ਮਲਕੀਤ ਸਿੰਘ ਸਰਾ, ਗੁਰਚਰਨ ਸਿੰਘ ਮੰਗੇੜਾ, ਨੱਥਾ ਸਿੰਘ ਢਿੱਲੋ, ਪਰੀਤਮ ਸਿੰਘ ਰੱਖਰਾ, ਦਰਸ਼ਨ ਸਿੰਘ ਚੱਕ ਵਾਲਾ,ਸੁਰਜੀਤ ਸਿੰਘ ਮੱਲਣ,  Àਕਰਜੀਤ ਸਿੰਘ, ਸ਼ੁਖਦਰਸਨ ਸਿੰਘ ਤੱਗੜ, ਸਤਪਾਲ ਸਿੰਘ ਰੱਖਰਾ, ਪਰਮਿੰਦਰ ਸਿੰਘ ਬੇਦੀ ,ਗੁਰਮੀਤ ਸਿੰਘ ਤੱਗੜ, ਸੁਖਮੰਦਰ ਸਿੰਘ ਰੱਖਰਾ ਮੌਜੂਦ ਸਨ।


Related News