ਪੁਲਸ ਨੇ ਹੈਰੋਇਨ ਸਮੇਤ ਤਿੰਨ ਨੌਜਵਾਨ ਨੂੰ ਕੀਤਾ ਗ੍ਰਿਫਤਾਰ

06/19/2018 2:00:29 PM

ਭਿੰਖੀਵਿੰਡ, ਖਾਲੜਾ (ਭਾਟੀਆ) : ਥਾਣਾ ਭਿੱਖੀਵਿੰਡ ਦੀ ਪੁਲਸ ਵਲੋਂ 85 ਗ੍ਰਾਮ ਹੈਰੋਇਨ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਮੁਤਾਬਕ ਦੇ ਏ.ਐੱਸ.ਆਈ ਪੂਰਨ ਸਿੰਘ ਰਕਬਾ ਮਾੜੀ ਨੋਬਾਦ ਨੇੜੇ ਮੋੜ ਭਗਵਾਨਪੁਰਾ ਵਿਖੇ ਨਾਕਾਬੰਦੀ ਦੌਰਾਨ ਵੀਹਕਲਾ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਭਗਵਾਨਪੁਰਾ ਵਲੋਂ ਇਕ ਮੋਟਰਸਾਈਕਲ ਜਿਸ ਉਪਰ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਦੇਖ ਕਿ ਇਕਦਮ ਪਿੱਛੇ ਮੁੜਨ ਲੱਗੇ ਤਾਂ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਮੋਟਰਸਾਈਕਲ ਸਵਾਰ ਉੱਠ ਕੇ ਭੱਜਣ ਲੱਗੇ ਜਿਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਲਖਵਿੰਦਰ ਸਿੰਘ ਵਾਸੀ ਭਾਈ ਲੱਧੂ, ਰਛਪਾਲ ਸਿੰਘ ਵਾਸੀ ਅਲਗੋਂ ਕਲਾ, ਯਾਦਵਿੰਦਰ ਸਿੰਘ ਵਾਸੀ ਲਾਖਣਾ ਵਜੋਂ ਦੱਸਿਆ। ਜਦੋਂ ਮੋਟਰਸਾਈਕਲ ਚਾਲਕ ਪਾਸੋਂ ਮੋਟਰਸਾਈਕਲ ਦੇ ਦਸਤਾਵੇਜ਼ ਪੁੱਛੇ ਤਾਂ ਉਸ ਨੇ ਕਿਹਾ ਕਿ ਇਹ ਮੋਟਰਸਾਈਕਲ ਮੇਰੇ ਦੋਸਤ ਮਹਿਲ ਸਿੰਘ ਦਾ ਹੈ ਜੋ ਕਿ ਮੇਰੇ ਹੀ ਪਿੰਡ ਦਾ ਹੈ ਤੇ ਉਹ ਉਸ ਕੋਲੋਂ ਮੰਗ ਕਿ ਲਿਆਇਆ ਹੈ। ਇਸ ਉਪਰੰਤ ਜਦੋਂ ਮੋਟਰਸਾਈਕਲ ਦੀ ਚੈਕਿੰਗ ਕੀਤੀ ਗਈ ਤਾਂ ਉਸ 'ਚੋਂ ਇਕ ਮੋਮੀ ਲਿਫਾਫੇ ਸਮੇਤ ਇਲੈਕਟ੍ਰੋਨਿਕਸ ਕੰਡਾ ਬਰਾਮਦ ਹੋਇਆ ਤੇ ਲਿਫਾਫੇ 'ਚੋਂ 85 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮੁਖ ਮੁਨਸ਼ੀ ਸਲਵਿੰਦਰ ਸਿੰਘ, ਏ. ਐੱਸ. ਆਈ ਪੂਰਣ ਸਿੰਘ ਆਦਿ ਹਾਜ਼ਰ ਸਨ। 


Related News