ਘਰ-ਘਰ ਹਰਿਆਵਲ ਲਹਿਰ ਤਹਿਤ ਭਾਗਸਰ ਵਿਖੇ ਲੋਕਾਂ ਨੂੰ ਵੰਡੇ ਗਏ ਬੂਟੇ

06/19/2018 1:57:44 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ, (ਸੁਖਪਾਲ ਢਿੱਲੋਂ/ ਪਵਨ ਤਨੇਜਾ)—ਵਣ ਅਤੇ ਜੰਗਲਾਤ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ ਘਰ-ਘਰ ਹਰਿਆਵਲ ਲਹਿਰ ਤਹਿਤ ਬੀਤੇ ਦਿਨੀਂ ਪਿੰਡ ਭਾਗਸਰ ਦੇ ਉਦਮੀ ਨੌਜਵਾਨਾਂ ਨੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਅਤੇ ਫਲਦਾਰ  ਬੂਟੇ ਵੰਡੇ। ਇਸ ਮੌਕੇ ਮੈਂਬਰ ਪੰਚਾਇਤ ਗੁਰਦੀਪ ਸਿੰਘ ਬਰਾੜ, ਨਿਸ਼ਾਨ ਸਿੰਘ ਬਰਾੜ, ਗੁਰਲਾਲ ਸਿੰਘ ਬਰਾੜ ਅਤੇ ਚਰਨਵੀਰ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਵਿਚ ਸਾਫ਼ ਸੁਥਰਾ ਵਾਤਾਵਰਣ ਰੱਖਣ ਲਈ 250 ਬੂਟੇ ਵੰਡੇ ਗਏ ਹਨ। ਜਦ ਕਿ ਇਕ ਹਜ਼ਾਰ ਬੂਟਾ ਪਿੰਡ ਵਿਚ ਵੰਡਣ ਦਾ ਟੀਚਾ ਨੌਜਵਾਨਾਂ ਵੱਲੋਂ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਹਰਦੀਪ ਸਿੰਘ ਰੁਪਾਣਾ ਤੇ ਹੋਰ ਮੁਲਾਜ਼ਮਾਂ ਦੇ ਸਹਿਯੋਗ ਨਾਲ ਪਿੰਡ ਦੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਇਥੇ ਘਰ-ਘਰ ਵਿਚ ਬੂਟਾ ਲਗਾਇਆ ਜਾਵੇਗਾ, ਉਥੇ ਪਿੰਡ ਦੀਆਂ ਸਾਂਝੀਆ ਪਈਆ ਥਾਵਾਂ ਤੇ ਵੀ ਬੂਟੇ ਲਗਾਏ ਜਾਣਗੇ।  


Related News