ਦਿਨੋ-ਦਿਨ ਵੱਧ ਰਿਹਾ ਹਵਾ ਪਾਣੀ ਦਾ ਪ੍ਰਦੂਸ਼ਣ ਖਤਰੇ ਦੀ ਘੰਟੀ

06/19/2018 1:58:34 PM

ਕਾਠਗੜ੍ਹ (ਰਾਜੇਸ਼)— ਗੁਰਬਾਣੀ ਦੇ ਮਹਾਵਾਕ ਅਨੁਸਾਰ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ ਤਿੰਨਾਂ ਦੀ ਮਨੁੱਖਤਾ ਅਤੇ ਜੀਵ ਜੰਤੂਆਂ ਨੂੰ ਜਿਊਂਦੇ ਰਹਿਣ ਲਈ ਜ਼ਰੂਰਤ ਹੈ ਪਰ ਅਜੋਕੇ ਸਾਇੰਸ ਦੇ ਯੁੱਗ 'ਚ ਮਨੁੱਖ ਨੇ ਹਵਾ ਅਤੇ ਪਾਣੀ ਨੂੰ ਇੰਨਾ ਗੰਧਲਾ ਕਰ ਲਿਆ ਕਿ ਹੁਣ ਇਸ ਤੋਂ ਖਤਰਨਾਕ ਬੀਮਾਰੀਆਂ ਲੱਗ ਰਹੀਆਂ ਹਨ, ਜਿਨਾਂ ਦਾ ਇਲਾਜ ਆਮ ਬੰਦੇ ਦੇ ਵੱਸ ਤੋਂ ਬਾਹਰ ਹੋ ਰਿਹਾ ਹੈ। ਪੈਸੇ ਅਤੇ ਤਰੱਕੀ ਦੀ ਦੌੜ ਨੇ ਕੁਦਰਤੀ ਚੀਜਾਂ ਦੀ ਬਰਬਾਦੀ ਸ਼ੁਰੂ ਕਰ ਦਿੱਤੀ। ਹਲਕਾ ਕਾਗਠੜ੍ਹ ਤੋਂ ਨਜ਼ਦੀਕ ਸਨਅਤੀ ਖੇਤਰ ਟੌਂਸਾ-ਰੈਲ ਮਾਜਰਾ 'ਚ ਲੱਗੀਆਂ ਕੁਝ ਦਵਾਈਆਂ ਆਦਿ ਦੀਆਂ ਫੈਕਟਰੀਆਂ ਵੱਲੋਂ ਫੈਲਾਏ ਜਾ ਰਹੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਭਾਵੇਂ ਬੀਤੇ ਲੰਬੇ ਸਮੇਂ ਤੋਂ ਹਲਕਾ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਗੋਗਲੂਆਂ ਤੋਂ ਮਿੱਟੀ ਝਾੜਨ ਨਾ ਕੰਮ ਕਰਦੇ ਹੋਏ ਫੈਕਟਰੀਆਂ ਦੁਆਰਾ ਲੋਕਾਂ ਨੂੰ ਕੁਝ ਕੁ ਸਹੂਲਤਾਂ ਦੁਆ ਕੇ ਸ਼ਾਂਤ ਕਰ ਦਿੱਤਾ ਗਿਆ ਪਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ। 
ਟ੍ਰੀਟ ਕੀਤੇ ਬਿਨਾਂ ਧਰਤੀ 'ਚ ਪਾਇਆ ਜਾ ਰਿਹਾ ਹੈ ਕੈਮੀਕਲ ਮਿਕਸ ਪਾਣੀ : ਗੁਰਮੀਤ ਗੁੱਜਰ
ਬੋਲਤ 'ਚ ਭਰੇ ਗਏ ਨਲਕੇ ਦੇ ਪ੍ਰਦੂਸ਼ਿਤ ਪੀਲੇ ਰੰਗ ਦੇ ਪਾਣੀ ਨੂੰ ਦਿਖਾਉਂਦੇ ਹੋਏ ਗੁਰਮੀਤ ਗੁੱਜਰ ਮੀਤ ਪ੍ਰਧਾਂਨ ਦੋਆਬਾ ਜੋਨ ਯੂਥ ਅਕਾਲੀ ਦਲ ਨੇ ਦੱਸਿਆ ਕਿ ਹਲਕੇ 'ਚ ਲੱਗੀਆਂ ਦਵਾਈਆਂ ਦੀਆਂ ਫੈਕਟਰੀਆਂ ਵੱਲੋਂ ਕੈਮੀਲਕ ਮਿਕਸ ਪਾਣੀ ਨੂੰ ਬਿਨਾਂ ਟ੍ਰੀਟ ਕੀਤੇ ਸਿੱਧੇ ਹੀ ਧਰਤੀ 'ਚ ਪਾਇਆ ਜਾ ਰਿਹਾ ਹੈ, ਜਿਸ ਕਾਰਨ ਨਲਕਿਆਂ ਆਦਿ ਦਾ ਪਾਣੀ ਬਿਲਕੁਲ ਵੀ ਪੀਣ ਦੇ ਕਾਬਲ ਨਹੀਂ ਰਿਹਾ। ਇਹ ਪਾਣੀ ਨਲਕੇ ਨੂੰ ਗੇੜਨ ਸਮੇਂ ਤਾਂ ਸਾਫ ਲੱਗਦਾ ਹੈ ਪਰ ਕੁਝ ਦੇਰ ਬਾਅਦ ਹੀ ਪੀਲਾ ਹੋ ਜਾਂਦਾ ਹੈ, ਜਿਸ ਨਾਲ ਹਲਕੇ ਦੇ ਲੋਕ ਖਤਰਨਾਕ ਬੀਮਾਰੀਆਂ ਦੀ ਲਪੇਟ 'ਚ ਆ ਰਹੇ ਹਨ। ਇਸ ਦੇ ਨਾਲ ਹੀ ਇਕ ਫੈਕਟਰੀ ਦੇ ਅੰਦਰ ਅਜਿਹਾ ਪਲਾਂਟ ਲੱਗਿਆ ਹੈ, ਜਿਸ ਦੀ ਗੈਸ ਛੱਡਣ ਨਾਲ ਕੈਂਸਰ ਦੀ ਬੀਮਾਰੀ ਫੈਲਦੀ ਹੈ। ਉਨਾਂ ਦੱਸਿਆ ਕਿ ਇਸ ਪ੍ਰਦੂਸ਼ਣ ਕਾਰਨ ਹੀ ਹੁਣ ਤੱਕ ਕਹੀ ਲੋਕ ਕੈਂਸਰ ਨਾਲ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਅਤੇ ਕਈ ਮੰਜਿਆਂ 'ਤੇ ਪਏ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। 

PunjabKesari
ਫੈਕਟਰੀਆਂ ਹਲਕੇ ਦੀ ਜ਼ਮੀਨ 'ਚ, ਰੋਜ਼ਗਾਰ ਬਾਹਰ ਦੇ ਲੋਕਾਂ ਨੂੰ !
ਗੁਰਮੀਤ ਗੁੱਜਰ ਨੇ ਦੱਸਿਆ ਕਿ ਫੈਕਟਰੀ ਮਾਲਕਾਂ ਨੇ ਫੈਕਟਰੀਆਂ ਤਾਂ ਉਨਾਂ ਦੇ ਹਲਕੇ ਦੇ ਜ਼ਮੀਨ'ਚ ਸਥਾਪਤ ਕੀਤੀਆਂ ਗਈਆਂ ਹਨ ਪਰ ਰੋਜ਼ਗਾਰ ਹਲਕੇ ਦੇ ਨੌਜਵਾਨਾਂ ਨੂੰ ਦੇਣ ਦੀ ਥਾਂ ਬਾਹਰਲਿਆਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਹਲਕਾ ਵਾਸੀਆਂ ਦੇ ਪੱਲੇ ਸਿਰਫ ਪ੍ਰਦੂਸ਼ਣ ਹੀ ਪਾਇਆ ਜਾ ਰਿਹਾ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੀ ਜਕੜ 'ਚ ਆ ਰਹੇ ਹਨ। 
ਦਰਿਅ ਸਤਲੁਜ ਤੱਕ ਵੀ ਜਾਂਦਾ ਹੈ ਗੰਧਲਾ ਪਾਣੀ 
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਨੇੜੇ ਲੱਗਦੇ ਸਤਲੁਜ ਦਰਿਆ ਦੀ ਹੱਦ ਤੱਕ ਵੀ ਜਾਂਦਾ ਹੈ, ਜਿਸ ਬਾਰੇ ਪ੍ਰਸ਼ਾਸ਼ਨ ਅਤੇ ਸਰਕਾਰ ਕਦੇ ਵੀ ਗੰਭੀਰ ਨਹੀਂ ਹੋਈ, ਜੇਕਰ ਸਹੀ ਤੌਰ 'ਤੇ ਅਧਿਕਾਰੀ ਅਤੇ ਪ੍ਰਸ਼ਾਸਨ ਹਵਾ, ਧਰਤੀ ਅਤੇ ਪਾਣੀ ਦੇ ਪ੍ਰਦੂਸ਼ਣ ਰੋਕਣ ਲਈ ਅਹਿਮ ਉਪਰਾਲੇ ਕਰੇ ਤਾਂ ਸਾਡਾ ਪੰਜਾਬ ਪ੍ਰਦੂਸ਼ਣ ਮੁਕਤ ਹੋ ਸਕਦਾ ਹੇ। 
ਕੀ ਕਹਿਣਾ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦਾ 
ਉਪਰੋਕਤ ਸਮੱਸਿਆ ਨੂੰ ਲੈ ਕੇ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪਟਿਆਲਾ ਦਫ਼ਤਰ ਵਿਖੇ ਗੱਲਬਾਤ ਕਰਨੀ ਚਾਹੀ ਤਾਂ ਚੈਅਰਮੈਨ ਕਾਹਨ ਸਿੰਘ ਪੰਨੂ ਦੇ ਪੀ. ਏ. ਇਸ ਸਮੱਸਿਆ ਨੂੰ ਗੰਭੀਰ ਦੱਸਦੇ ਹੋਏ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕੰਨਟੈਕਟ ਨੰਬਰ ਦਿੱਤਾ ਸੀ ਪਰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਐਸਕੀਅਨ ਸਾਹਿਬ ਵੱਲੋਂ ਫੋਨ ਨੂੰ ਕੱਟਿਆ ਜਾਂਦਾ ਰਿਹਾ।


Related News