ਭਾਰਤ ਨਾਲ ਰੱਖਿਆ ਸਬੰਧਾਂ ਨੂੰ ਵਿਸਥਾਰ ਦੇਣ ਸਬੰਧੀ ਬਿੱਲ ਅਮਰੀਕੀ ਸੈਨੇਟ ''ਚ ਪਾਸ

06/19/2018 1:53:45 PM

ਵਾਸ਼ਿੰਗਟਨ— ਅਮਰੀਕੀ ਸੈਨੇਟ ਨੇ ਅੱਜ 716 ਅਰਬ ਡਾਲਰ ਦੇ ਰੱਖਿਆ ਬਿੱਲ ਨੂੰ ਪਾਸ ਕਰ ਦਿੱਤਾ। ਹੋਰ ਗੱਲਾਂ ਤੋਂ ਇਲਾਵਾ ਇਸ ਬਿੱਲ ਵਿਚ ਅਮਰੀਕਾ ਦੇ ਮੁੱਖ ਰੱਖਿਆ ਹਿੱਸੇਦਾਰ ਭਾਰਤ ਨਾਲ ਸਬੰਧਾਂ ਨੂੰ ਵਿਸਥਾਰ ਦੇਣ ਦਾ ਪ੍ਰਬੰਧ ਹੈ। ਅਮਰੀਕਾ ਨੇ 2016 ਵਿਚ ਭਾਰਤ ਨੂੰ ਮੁੱਖ ਰੱਖਿਆ ਹਿੱਸੇਦਾਰ ਦੇ ਰੂਪ ਵਿਚ ਮਾਨਤਾ ਦਿੱਤੀ ਸੀ। ਇਸ ਨਾਲ ਅਮਰੀਕਾ ਦੇ ਹੋਰ ਨਜ਼ਦੀਕੀ ਸਹਿਯੋਗੀਆਂ ਦੀ ਤਰ੍ਹਾਂ ਭਾਰਤ ਜ਼ਿਆਦਾ ਆਧੁਨਿਕ ਅਤੇ ਸੰਵੇਦਨਸ਼ੀਲ ਤਕਨੀਕ ਦੀ ਖਰੀਦ ਦਾ ਪਾਤਰ ਬਣ ਗਿਆ। ਇਹ ਭਵਿੱਖ ਵਿਚ ਸਹਿਯੋਗ ਨੂੰ ਵੀ ਯਕੀਨੀ ਕਰਦਾ ਹੈ।
ਰਾਸ਼ਟਰੀ ਰੱਖਿਆ ਅਥਾਰਿਟੀ ਕਾਨੂੰਨ (ਐਨ.ਡੀ.ਏ.ਏ), 2019 ਨੂੰ ਸੈਨੇਟ ਵਿਚ 85-10 ਦੇ ਭਾਰੀ ਬਹੁਮਤ ਨਾਲ ਪਾਸ ਕੀਤਾ ਗਿਆ। ਇਹ ਬਿੱਲ ਸੈਨੇਟ ਦੀ ਫੌਜੀ ਸੇਵਾ ਕਮੇਟੀ ਦੇ ਚੇਅਰਮੈਨ ਜੋਨ ਮੈਕੇਨ ਦੇ ਸਨਮਾਨ ਵਿਚ ਪਾਸ ਕੀਤਾ ਗਿਆ ਹੈ, ਜੋ ਪਿਛਲੇ ਕਈ ਮਹੀਨੇ ਤੋਂ ਕੈਂਸਰ ਨਾਲ ਜੂਝ ਰਹੇ ਹਨ। ਮੈਕੇਨ ਨੇ ਕਿਹਾ ਕਿ ਇਹ ਬਿੱਲ ਸਾਡੇ ਸੁਧਾਰ ਏਜੰਡੇ ਨੂੰ ਅੱਗੇ ਵਧਾਉਣ ਵਾਲਾ ਹੈ। ਇਸ ਨਾਲ ਰੱਖਿਆ ਵਿਭਾਗ ਅਤੇ ਸੰਯੁਕਤ ਫੋਰਸ ਨੂੰ ਰਾਸ਼ਟਰੀ ਰੱਖਿਆ ਰਣਨੀਤੀ ਬਿਹਤਰ ਤਰੀਕੇ ਨਾਲ ਚਲਾਉਣ ਵਿਚ ਮਦਦ ਮਿਲੇਗੀ।


Related News