ਜਲਦ ਭਾਰਤ ''ਚ ਲਾਂਚ ਹੋਣਗੇ Datsun Go ਤੇ Go+ ਦੇ ਫੇਸਲਿਫਟ ਮਾਡਲ

06/19/2018 1:42:16 PM

ਜਲੰਧਰ- ਡੈਟਸਨ-ਨਿਸਾਨ ਦੀ ਸਭ ਤੋਂ ਅਫੋਰਡਬਲ ਕਾਰਾਂ ਡੈਟਸਨ ਗੋ ਅਤੇ ਡੈਟਸਨ ਗੋ ਪਲਸ ਦੇ ਫੇਸਲਿਫਟ ਵਰਜ਼ਨ ਭਾਰਤ 'ਚ ਇਸ ਸਾਲ ਸਤੰਬਰ 'ਚ ਲਾਂਚ ਕੀਤੇ ਜਾਣਗੇ। ਇਨ੍ਹਾਂ ਨੂੰ ਸਭ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਲਾਂਚ ਕੀਤਾ ਜਾ ਚੁੱਕਿਆ ਹੈ। ਫੇਸਟਿਵ ਪੀਰਿਅਡ ਦੇ ਕਰੀਬ ਲਾਂਚ ਹੋਣ ਵਾਲੇ ਇਨ੍ਹਾਂ ਕਾਰਾਂ ਦੇ ਨਵੇਂ ਅਵਤਾਰਾਂ 'ਚ ਕਈ ਅਪਡੇਟਸ ਦੇਖਣ ਨੂੰ ਮਿਲਣਗੇ। 

ਇਨ੍ਹਾਂ ਕਾਰਾਂ ਦੇ ਫਰੰਟ 'ਚ ਨਵਾਂ ਬੰਪਰ, ਰਿਵਾਇਜ਼ਡ ਹੈੱਡਲੈਂਪਸ, ਐੈੱਲ. ਈ. ਡੀ. ਡੀ. ਆਰ. ਐੈੱਲ  ਅਤੇ ਨਵਾਂ ਗਰਿਲ ਹੋਵੇਗੀ। ਨਵੀਂ ਗਰਿਲ ਰੈਗੂਲਰ ਮਾਡਲ ਦੇ ਮੁਕਾਬਲੇ ਜ਼ਿਆਦਾ ਚੌੜੀ ਹੋਵੇਗਾ ਜਿਸ ਦੇ ਚੱਲ ਦੇ ਕਾਰ ਦੀ ਲੁੱਕ ਬੋਲਡ ਹੋ ਜਾਵੇਗੀ। ਬੰਪਰ ਜ਼ਿਆਦਾ ਸਟਾਇਲਿਸ਼ ਹੋਵੇਗੀ ਅਤੇ ਇਹ ਕਾਰ ਨੂੰ ਸਪੋਰਟੀ ਲੁੱਕ ਦੇਵੇਗਾ। ਕਾਰ ਦੇ ਪਿਛਲੇ ਹਿੱਸੇ 'ਚ ਲੱਗੇ ਸ਼ੀਸ਼ਿਆਂ 'ਚ ਇੰਟੀਗ੍ਰੇਟੇਡ ਟਰਨ ਇੰਡੀਕੇਟਰਸ ਹੋਣਗੇ। ਇਸ ਦੇ ਨਾਲ ਹੀ ਕਾਰ ਨੂੰ ਸਪੋਰਟੀ ਲੁੱਕ ਦੇਣ ਲਈ ਬਾਡੀ ਕਿੱਟ ਵੀ ਆਫਰ ਕੀਤੀ ਜਾਵੇਗੀ। ਇਸ 'ਚ ਫਰੰਟ ਅਤੇ ਰਿਅਰ ਬੰਪਰ ਡਿਫਿਊਜ਼ਰਸ, ਬਹੁਤ ਰਿਅਰ ਸਪਾਇਲਰ ਹੋਵੇਗਾ।  

ਫੇਸਲਿਫਟ ਮਾਡਲਸ 'ਚ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਹੋਵੇਗਾ
ਇੰਟੀਰਿਅਰ ਦੀ ਗੱਲ ਕਰੀਏ ਤਾਂ ਦੋਨਾਂ ਕਾਰਾਂ ਦੇ ਫੇਸਲਿਫਟ ਮਾਡਲਸ 'ਚ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਹੋਵੇਗਾ ਜੋ ਕਿ ਸਮਾਰਟਫੋਨ ਕੁਨੈਕਟੀਵਿਟੀ ਨੂੰ ਸਪੋਰਟ ਕਰੇਗਾ। ਏ. ਸੀ. ਵੇਂਟਸ ਨੂੰ ਦੁਬਾਰਾ ਤੋਂ ਡਿਜ਼ਾਇਨ ਕੀਤਾ ਗਿਆ ਹੈ ਅਤੇ ਇੰਸਟਰੂਮੈਂਟ ਕਲਸਟਰ ਨੂੰ ਵੀ ਅਪਡੇਟ ਕੀਤਾ ਗਿਆ ਹੈ। ਕਾਰਾਂ ਦੇ ਚਾਰਾਂ ਦਰਵਾਜਿਆਂ 'ਚ ਇਲੈਕਟ੍ਰਿਕ ਵਿੰਡੋਜ਼ ਹੋਣਗੀਆਂ । ਨਵੀਂ ਸਟੀਅਰਿੰਗ ਵ੍ਹੀਲ 'ਚ ਡਰਾਇਵਰ ਸਾਇਡ ਏਅਰਬੈਗ ਹੋਵੇਗਾ ਪਰ ਇਨ੍ਹਾਂ 'ਚ ਏ. ਬੀ. ਐੱਸ ਮੁਤਾਬਕ ਐਂਟੀ ਲਾਕ ਬ੍ਰੇਕਿੰਗ ਸਿਸਟਮ ਨਹੀਂ ਆਫਰ ਕੀਤਾ ਜਾਵੇਗਾ।  

ਇੰਜਣ, ਪਾਵਰ ਅਤੇ ਸਪੈਸੀਫਿਕੇਸ਼ਨਸ
ਇੰੰਡੋਨੇਸ਼ਿਆਈ ਬਾਜ਼ਾਰ 'ਚ ਡੈਟਸਨ Go facelift ਕਾਰ 'ਚ ਸੀ. ਵੀ. ਟੀ ਦੀ ਵੀ ਆਪਸ਼ਨ ਹੈ। ਹਾਲਾਂਕਿ ਭਾਰਤ 'ਚ ਆਉਣ ਵਾਲੇ ਮਾਡਲ 'ਚ ਇਹ ਆਪਸ਼ਨ ਸ਼ਾਇਦ ਨਹੀਂ ਆਫਰ ਕੀਤੀ ਜਾਵੇਗੀ। ਦੋਨਾਂ ਹੀ ਕਾਰਾਂ 'ਚ HR1245 1.2-litre, 3 ਸਿਲੰਡਰ ਪੈਟਰੋਲ ਇੰਜਣ ਹੋਵੇਗਾ। ਇਹ ਇੰਜਣ 67 ਬੀ. ਐੱਚ. ਪੀ ਦਾ ਪਾਵਰ ਅਤੇ 104 ਨਿਊਟਨ ਮੀਟਰ ਦਾ ਟਾਰਕ ਜੇਨਰੇਟ ਕਰ ਸਕੇਗਾ। ਇੰਜਨ ਨੂੰ 5 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। 

Datsun Go ਹੈਚਬੈਕ ਅਤੇ Go+ ਭਾਰਤ 'ਚ ਆਪਣਾ ਬਹੁਤ ਜ਼ਿਆਦਾ ਅਸਰ ਨਹੀਂ ਦਿਖਾਇਆ। ਇਨ੍ਹਾਂ ਦੇ ਫੇਸਲਿਫਟ ਮਾਡਲਸ ਨਾਲ ਕੰਪਨੀ ਨੂੰ ਭਾਰਤ 'ਚ ਵਿਕਰੀ ਵੱਧਣ ਦੀ ਉਮੀਦ ਰਹੇਗੀ।


Related News