ਨਗਰ ਪੰਚਾਇਤ ਨੇ ਸ਼ਹਿਰ ਦੇ ਵਿਕਾਸ ਲਈ ਲੱਖਾਂ ਰੁਪਏ ਦੇ ਮਤੇ ਕੀਤੇ ਪਾਸ

06/19/2018 1:45:15 PM

ਬੱਧਨੀ ਕਲਾਂ (ਬੱਬੀ)—ਨਗਰ ਪੰਚਾਇਤ ਬੱਧਨੀ ਕਲਾਂ ਦੀ ਇਕ ਮੀਟਿੰਗ ਨਗਰ ਪੰਚਾਇਤ ਪ੍ਰਧਾਨ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਥਾਨਕ ਹਲਕੇ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਮੀਟਿੰਗ 'ਚ ਸ਼ਹਿਰ ਦੇ ਬੱਚਿਆਂ ਲਈ ਉੱਚ ਵਿਦਿਆ ਵਾਸਤੇ ਡਿਗਰੀ ਕਾਲਜ ਬਣਾਉਣ ਲਈ 5 ਕਿਲੇ ਜ਼ਮੀਨ ਦੇਣ ਦਾ ਮਤਾ ਪਾਸ ਕਰਨ ਤੋਂ ਇਲਾਵਾ ਵਾਰਡ ਨੰ.6 'ਚ ਇੰਟਰਲਾਕਿੰਗ ਟਾਈਲਾਂ ਲਾਉਣ ਲਈ 2 ਲੱਖ 36 ਹਜ਼ਾਰ, ਵਾਰਡ ਨੰ. 8 'ਚ ਸ਼ਹੀਦ ਭਗਤ ਸਿੰਘ ਸਕੂਲ ਤੋਂ ਰਾਉਕੇ ਰੋਡ ਤੱਕ ਇੰਟਰਲਾਕਿੰਗ ਟਾਈਲਾਂ ਲਾਉਣ ਲਈ 5 ਲੱਖ 28 ਹਜ਼ਾਰ ਬੱਸ ਸਟੈਂਡ ਵਾਲੀ ਜਗ੍ਹਾ 'ਤੇ ਮਿੱਟੀ ਦੀ ਭਰਤ ਪਾਉਣ ਲ 4 ਲੱਖ 40 ਹਜ਼ਾਰ, ਲੋਪੋਂ ਰੋਡ 'ਤੇ ਐੱਲ.ਈ.ਡੀ. ਸਟਰੀਟ ਲਾਈਟ ਦੇ ਨਵੇਂ ਪੁਆਇੰਟ ਲਾਉਣ ਲਈ 6 ਲੱਖ 90 ਹਜ਼ਾਰ ਵਾਰਡ ਨੰ. 5 'ਚ ਪੀ.ਸੀ. ਕਰਨ ਲਈ 1 ਲੱਖ 72 ਹਜ਼ਾਰ, ਵਾਰਡ ਨੰ. 9 ਅਤੇ ਵਾਰਡ ਨੰ.11 'ਚ ਵੱਖ-ਵੱਖ ਥਾਵਾਂ 'ਤੇ ਐੱਲ.ਈ.ਡੀ.ਲਾਈਟਾਂ ਲਾਉਣ ਲਈ 4 ਲੱਖ 98 ਹਜ਼ਾਰ ਵਾਰਡ ਨੰ.11 'ਚ ਚਰਨਜੀਤ ਸਿੰਘ ਦੇ ਘਰ ਤੋਂ ਨਹਿਰ ਦੀ ਪਟੜੀ ਤੱਕ ਡੀ.ਬੀ. ਪੇਵਿੰਗ ਕਰਨ ਲਈ 9 ਲੱਖ 30 ਹਜ਼ਾਰ, ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਇੰਟਰਲਾਕਿੰਗ ਟਾਈਲਾਂ ਦੀ ਰਿਪੇਅਰ ਕਰਨ ਲਈ 3 ਲੱਖ 40 ਹਜ਼ਾਰ ਵਾਰਡ ਨੰ. 1 ਤੋਂ ਵਾਰਡ ਨੰ.13 ਤੱਕ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਸੀਮਿੰਟ ਦੀਆਂ ਕੁਰਸੀਆਂ ਲਾਉਣ ਲਈ 2 ਲੱਖ 60 ਹਜ਼ਾਰ ਰੁਪਏ ਸਮੇਤ ਕਈ ਮਤੇ ਪਾਸ ਕੀਤੇ ਗਏ।
ਇਸ ਮੌਕੇ ਕਾਰਜ ਸਾਧਕ ਅਫਸਰ ਦਵਿੰਦਰ ਸਿੰਘ ਤੂਰ, ਕੌਂਸਲਰ ਅਜਮੇਰ ਸਿੰਘ, ਕੁਲਦੀਪ ਸਿੰਘ ਮਿਆਨਾ, ਪ੍ਰਿਯੱਕਾ ਮਿੱਤਲ, ਮਨਜੀਤ ਕੌਰ, ਇਕਬਾਲ ਸਿੰਘ, ਰਵੀਇੰਦਰ ਸਿੰਘ, ਆਦਿ ਸਟਾਫ ਮੈਂਬਰ ਹਾਜ਼ਰ ਸਨ।


Related News