ਟੀਮ ਦੀ ਹਾਰ ਤੋਂ ਬਾਅਦ ਜਰਮਨੀ ਮੀਡੀਆ ਚਿੰਤਤ

06/19/2018 1:28:28 PM

ਬਰਲਿਨ— ਸਾਬਕਾ ਚੈਂਪੀਅਨ ਜਰਮਨੀ ਟੀਮ ਦੇ ਮੀਡੀਆ ਨੇ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿਚ ਮੈਕਸੀਕੋ ਹੱਥੋਂ ਮਿਲੀ ਹਾਰ ਤੋਂ ਬਾਅਦ ਚਿੰਤਾ ਜਤਾਉਂਦਿਆਂ ਆਉਣ ਵਾਲੇ ਮੈਚਾਂ ਲਈ ਟੀਮ ਨੂੰ ਚੌਕਸ ਕੀਤਾ ਹੈ। ਮੈਕਸੀਕੋ ਨੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਦੂਜੀ ਵਾਰ ਜਰਮਨੀ ਨੂੰ ਹਰਾਇਆ ਹੈ।ਵਿਸ਼ਵ ਕੱਪ ਵਿਚ 1982 ਤੋਂ ਬਾਅਦ ਪਹਿਲੀ ਵਾਰ ਜਰਮਨੀ ਆਪਣਾ ਸ਼ੁਰੂਆਤੀ ਮੁਕਾਬਲਾ ਹਾਰੀ ਹੈ। ਜਰਮਨੀ 'ਚ ਸਭ ਤੋਂ ਵੱਧ ਵਿਕਣ ਵਾਲੇ ਅਖਬਾਰ 'ਬਿਲਡ' ਨੇ ਆਪਣੀ ਵੈੱਬਸਾਈਟ 'ਤੇ ਲਿਖਿਆ-'ਮੈਕਸੀਕੋ ਵਿਰੁੱਧ ਸ਼ਰਮਨਾਕ ਪ੍ਰਦਰਸ਼ਨ, ਇਸ ਹਾਰ ਤੋਂ ਬਾਅਦ ਵਿਸ਼ਵ ਕੱਪ ਮੁਹਿੰਮ ਲਈ ਚਿੰਤਾਵਾਂ ਵਧ ਗਈਆਂ ਹਨ। ਇਕ ਸਪੋਰਟਸ ਪੱਤ੍ਰਿਕਾ ਨੇ ਟੀਮ ਦੇ ਖਰਾਬ ਪ੍ਰਦਰਸ਼ਨ ਬਾਰੇ ਦੱਸਦੇ ਹੋਏ ਲਿਖਿਆ, ''ਮੈਦਾਨ 'ਤੇ ਸਾਨੂੰ ਕੋਈ ਵਿਸ਼ਵ ਚੈਂਪੀਅਨ ਨਹੀਂ ਦਿਸਿਆ।''


Related News