ਸਰਕਸ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੌਰਾਨ ਸਾਊਦੀ ਅਰਬ ਦੇ ਮਨੋਰੰਜਨ ਮੁਖੀ ਬਰਖਾਸਤ

06/19/2018 1:15:25 PM

ਰਿਆਦ— ਸਰਕਸ 'ਚ ਲੜਕੀਆਂ ਦੇ ਸਰੀਰ ਨਾਲ ਚਿਪਕੇ ਕੱਪੜੇ ਪਹਿਨਣ ਨੂੰ ਲੈ ਕੇ ਸਾਊਦੀ ਅਰਬ  'ਚ ਹੜਕੰਪ ਮਚ ਗਿਆ ਹੈ। ਇੱਥੇ ਰੂੜ੍ਹੀਵਾਦੀਆਂ ਨੇ ਆਲੋਚਨਾਵਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸੇ ਦੌਰਾਨ ਸਾਊਦੀ ਅਰਬ ਨੇ ਦੇਸ਼ ਦੇ ਮਨੋਰੰਜਨ ਮੁਖੀ ਨੂੰ ਬਰਖਾਸਤ ਕਰ ਦਿੱਤਾ ਹੈ। ਸਰਕਾਰੀ ਏਜੰੰਸੀ ਨੇ ਸ਼ਾਹੀ ਫਰਮਾਨ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਹੈ,''ਸਾਊਦੀ ਜਨਰਲ ਇੰਟਰਟੇਨਮੈਂਟ ਅਥਾਰਟੀ ਦੇ ਪ੍ਰਧਾਨ ਅਹਿਮਦ ਅਲ ਖਾਤਿਬ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਹੈ।''
ਏਜੰਸੀ ਨੇ ਇਸ ਦਾ ਕੋਈ ਕਾਰਣ ਨਹੀਂ ਦੱਸਿਆ। ਸਰਕਾਰ ਦਾ ਸਮਰਥਨ ਕਰਨ ਵਾਲੀ ਏਜੰਸੀ ਮੁਤਾਬਕ ਰਿਆਦ 'ਚ ਸਰਕਸ ਦੇ ਵਿਵਾਦ ਭਰੇ ਸ਼ੋਅ 'ਚ ਔਰਤਾਂ ਸਰੀਰ ਨਾਲ ਚਿਪਕੇ ਹੋਏ ਕੱਪੜੇ ਪਹਿਨਦੀਆਂ ਹਨ, ਜੋ ਦੇਖਣ 'ਚ ਅਸ਼ਲੀਲ ਲੱਗਦੇ ਸਨ, ਇਸੇ ਵਿਵਾਦ ਕਾਰਨ ਖਾਤਿਬ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਔਰਤ ਗੁਲਾਬੀ ਰੰਗ ਦੇ ਸਰੀਰ ਨਾਲ ਚਿਪਕੇ ਹੋਏ ਕੱਪੜਿਆਂ 'ਚ ਨਜ਼ਰ ਆ ਰਹੀ ਹੈ। ਰੂੜ੍ਹੀਵਾਦੀ ਇਸ ਦੀ ਸਖਤ ਆਲੋਚਨਾ ਕਰ ਰਹੇ ਹਨ। ਸਾਊਦੀ ਦੇ ਅਧਿਕਾਰੀਆਂ ਨੇ ਇਸ ਮਾਮਲੇ 'ਚ ਅਜੇ ਕੋਈ ਉੱਤਰ ਨਹੀਂ ਦਿੱਤਾ।


Related News