ਬੇਬੀ ਮਸਾਜ ਲਈ ਜ਼ਰੂਰ ਟ੍ਰਾਈ ਕਰੋ ਇਹ 5 ਤਰ੍ਹਾਂ ਦੇ ਕੁਦਰਤੀ ਤੇਲ

06/19/2018 1:06:46 PM

ਨਵੀਂ ਦਿੱਲੀ— ਨਵਜੰਮੇ ਬੱਚੇ ਨੂੰ ਨਹਿਲਾਉਣ ਤੋਂ ਪਹਿਲਾਂ ਮਾਲਿਸ਼ ਕੀਤੀ ਜਾਂਦੀ ਹੈ ਤਾਂ ਕਿ ਬੱਚੇ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੋਣ ਅਤੇ ਤੇਜ਼ੀ ਨਾਲ ਉਨ੍ਹਾਂ ਦਾ ਵਿਕਾਸ ਹੋਵੇ। ਮਾਡਰਨ ਸਮੇਂ 'ਚ ਉਂਝ ਤਾਂ ਮਾਰਕਿਟ 'ਚ ਕਈ ਅਜਿਹੇ ਬੇਬੀ ਆਇਲ ਹਨ ਜੋ ਬੱਚਿਆਂ ਦੇ ਸਰੀਰ ਦਾ ਵਿਕਾਸ ਤੇਜ਼ੀ ਨਾਲ ਕਰਨ ਦਾ ਦਾਅਵਾ ਕਰਦੇ ਹਨ। ਕੁਝ ਮਾਤਾ-ਪਿਤਾ ਇਨ੍ਹਾਂ ਨਾਲ ਹੋਣ ਵਾਲੇ ਸਾਈਡ ਇਫੈਕਟਸ ਤੋਂ ਡਰਦੇ ਹਨ ਅਤੇ ਕੁਦਰਤੀ ਤੇਲ ਦੀ ਵਰਤੋਂ ਕਰਦੇ ਹਨ। ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਘਰ 'ਚ ਅਜਿਹੇ ਤੇਲ ਮੌਜੂਦ ਹੁੰਦੇ ਹਨ ਜਿਨ੍ਹਾਂ ਨੂੰ ਬੇਬੀ ਮਸਾਜ ਲਈ ਕਾਰਗਾਰ ਮੰਨਿਆ ਜਾਂਦਾ ਹੈ ਪਰ ਤੁਸੀਂ ਵੀ ਮਾਰਕਿਟ 'ਚ ਮਿਲਣ ਵਾਲੇ ਉਨ੍ਹਾਂ ਬੇਬੀ ਆਇਲ ਦੀ ਬਜਾਏ ਕੁਦਰਤੀ ਤੇਲ ਦੀ ਵਰਤੋਂ ਕਰੋ ਤਾਂ ਬਿਹਤਰ ਹੈ।
1. ਸਰੋਂ ਦਾ ਤੇਲ
ਸਰੋਂ ਦੇ ਤੇਲ 'ਚ ਹਮੇਸ਼ਾ ਓਮੇਗਾ-3 ਫੈਟੀ ਐਸਿਡ ਦੀ ਮਾਤਰਾ ਹੁੰਦੀ ਹੈ, ਜਿਸ ਨਾਲ ਬੱਚੇ ਤੇਜ਼ੀ ਨਾਲ ਵਧਦੇ ਹਨ ਅਤੇ ਹੈਲਦੀ ਵੀ ਰਹਿੰਦੇ ਹਨ। ਇਸ ਤੋਂ ਇਲਾਵਾ ਬੱਚਿਆਂ ਲਈ ਵੀ ਇਹ ਤੇਲ ਕਾਫੀ ਕਾਰਗਾਰ ਹੈ। ਸਰੋਂ ਦਾ ਤੇਲ ਸਰੀਰ ਨੂੰ ਗਰਮ ਰੱਖਦਾ ਹੈ। ਜੇ ਇਸ ਤੇਲ ਨੂੰ ਦੂਜੇ ਤੇਲ 'ਚ ਮਿਲਾ ਕੇ ਲਗਾਇਆ ਜਾਵੇ ਤਾਂ ਕਾਫੀ ਫਾਇਦਾ ਮਿਲਦਾ ਹੈ।
2. ਕੈਸਟਰ ਆਇਲ
ਕੈਸਟਰ ਆਇਲ 'ਚ ਕਈ ਕੁਦਰਤੀ ਗੁਣ ਹੁੰਦੇ ਹਨ ਜੋ ਰੁੱਖੀ-ਬੇਜਾਨ ਚਮੜੀ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਤੁਸੀਂ ਚਾਹੋ ਤਾਂ ਇਸ ਤੇਲ ਨਾਲ ਬੱਚਿਆਂ ਦੀ ਮਾਲਿਸ਼ ਕਰ ਸਕਦੇ ਹੋ। ਧਿਆਨ ਰੱਖੋ ਕਿ ਪਹਿਲਾਂ ਤੋਂ ਹੀ ਇਸ ਤੇਲ ਦੀ ਵਰਤੋਂ ਕਰੋ।
3. ਬਾਦਾਮ ਦਾ ਤੇਲ
ਬਾਦਾਮ ਤੇਲ 'ਚ ਕਈ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ ਜਿਸ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਵਿਟਾਮਿਨ ਈ ਨਾਲ ਭਰਪੂਰ ਇਹ ਤੇਲ ਬੱਚਿਆਂ ਲਈ ਕਾਫੀ ਕਾਰਗਾਰ ਹੈ। ਇਸ ਤੋਂ ਇਲਾਵਾ ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਨੀਂਦ ਵੀ ਚੰਗੀ ਆਉਂਦੀ ਹੈ ਅਤੇ ਸਰੀਰ ਰਿਲੈਕਸ ਮਹਿਸੂਸ ਕਰਦਾ ਹੈ।
4. ਨਾਰੀਅਲ ਤੇਲ
ਨਾਰੀਅਲ ਤੇਲ 'ਚ ਕਈ ਬਿਊਟੀ ਅਤੇ ਸਿਹਤ ਸੰਬੰਧੀ ਗੁਣ ਹੁੰਦੇ ਹਨ। ਇਸ 'ਚ ਮੌਜੂਦ ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਗੁਣ ਸਰੀਰ ਨੂੰ ਠੰਡਕ ਦੇਣ ਦਾ ਕੰਮ ਕਰਦੇ ਹਨ। ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਚਮੜੀ ਮੁਲਾਇਮ ਬਣੀ ਰਹਿੰਦੀ ਹੈ। ਇਹ ਤੇਲ ਕਾਫੀ ਹਲਕਾ ਹੁੰਦਾ ਹੈ ਜਿਸ ਨੂੰ ਚਮੜੀ ਆਸਾਨੀ ਨਾਲ ਸੋਖ ਲੈਂਦੀ ਹੈ।
5. ਜੈਤੂਨ ਦਾ ਤੇਲ
ਚਮੜੀ ਲਈ ਜੈਤੂਨ ਦਾ ਤੇਲ ਕਾਫੀ ਲਾਭਕਾਰੀ ਹੁੰਦਾ ਹੈ। ਇਸ ਨਾਲ ਸਰੀਰ ਰਿਲੈਕਸ ਰਹਿੰਦਾ ਹੈ ਅਤੇ ਚਮੜੀ ਮੁਲਾਇਮ ਬਣੀ ਰਹਿੰਦੀ ਹੈ। ਖਾਸ ਗੱਲ ਇਹ ਹੈ ਕਿ ਬੱਚੇ ਦੀ ਚਮੜੀ ਲਈ ਇਹ ਤੇਲ ਕਾਫੀ ਬੈਸਟ ਹੈ। ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।

 


Related News