ਵੀਵੋ ਐਕਸ 21 ਲਈ ਜਾਰੀ ਹੋਈ ਨਵੀਂ ਅਪਡੇਟ ਨਾਲ ਫਿੰਗਰਪ੍ਰਿੰਟ ਸੈਂਸਰ 'ਚ ਹੋਵੇਗਾ ਸੁਧਾਰ

06/19/2018 1:04:29 PM

ਜਲੰਧਰ- Vivo X21 ਭਾਰਤ 'ਚ ਲਾਂਚ ਹੋਇਆ ਪਹਿਲਾ ਸਮਾਰਟਫੋਨ ਹੈ ਜਿਸ ਨੂੰ ਕੰਪਨੀ ਨੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਪੇਸ਼ ਕੀਤਾ ਸੀ। ਕੰਪਨੀ ਨੇ ਇਸ ਡਿਵਾਇਸ 'ਚ ਫਿੰਗਰਪ੍ਰਿੰਟ ਸੈਂਸਰ ਨੂੰ ਹੋਮ ਬਟਨ ਅਤੇ ਬੈਕ 'ਚ ਨਾ ਦੇ ਕੇ ਸਕ੍ਰੀਨ ਦੇ ਅੰਦਰ ਦਿੱਤਾ ਸੀ। ਇਸ ਡਿਵਾਇਸ ਦੇ ਰੀਵੀਊ ਦੇ ਸਮੇਂ ਇਹ ਰਿਪੋਰਟ ਪਾਈ ਗਈ ਸੀ ਕਿ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੀ ਸਪੀਡ ਇੰਨੀ ਬਿਹਤਰ ਨਹੀਂ ਹੈ। ਉਥੇ ਹੀ ਹੁਣ ਸਾਹਮਣੇ ਆਈ ਰਿਪੋਰਟ ਮੁਤਾਬਕ ਕੰਪਨੀ ਨੇ ਇਸ ਸਮੱਸਿਆ ਨੂੰ ਠੀਕ ਕਰਨ ਲਈ ਇਕ ਨਵੀਂ ਸਾਫਟਵੇਅਰ ਅਪਡੇਟ ਜਾਰੀ ਕੀਤੀ ਹੈ।

ਕੰਪਨੀ ਦੁਆਰਾ ਪੇਸ਼ ਕੀਤੀ ਗਈ ਅਪਡੇਟ 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਿੰਗ ਮਾਡਿਊਲ 'ਚ ਸੁਧਾਰ ਅਤੇ ਏ. ਆਰ-ਬੇਸਡ 6unmoji ਨੂੰ ਵੀ ਪੇਸ਼ ਕੀਤਾ ਗਿਆ ਹੈ। ਇਸ ਅਪਡੇਟ ਨੂੰ ਫਿਲਹਾਲ ਭਾਰਤ 'ਚ ਪੇਸ਼ ਕੀਤਾ ਗਿਆ ਹੈ ਜਾਂ ਨਹੀਂ ਇਸ ਬਾਰੇ 'ਚ ਜਾਣਕਾਰੀ ਨਹੀਂ ਹੈ। ਚਾਈਨੀਜ਼ ਬਲਾਗ MyDrivers  ਦੇ ਮੁਤਾਬਕ ਇਸ ਨਵੇਂ ਸਾਫਟਵੇਅਰ ਅਪਡੇਟ ਤੋਂ ਬਾਅਦ Vivo X21 'ਚ ਮੌਜੂਦ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਾ ਅਨੁਭਵ ਪਹਿਲਾਂ ਤੋਂ ਕਾਫ਼ੀ ਬਿਹਤਰ ਹੋ ਗਿਆ ਹੈ।

PunjabKesari

ਫੀਚਰਸ
ਵੀਵੋ ਐਕਸ 21 ਸਮਾਰਟਫੋਨ 'ਚ 6.28-ਇੰਚ ਦੀ ਫੁੱਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 2280x1080 ਪਿਕਸਲ ਹੈ ਅਤੇ ਇਸ ਦਾ ਅਸਪੈਕਟ ਰੇਸ਼ੀਓ 19:9 ਹੈ। ਇਸ ਦੇ ਨਾਲ ਹੀ ਆਕਟਾ-ਕੋਰ ਸਨੈਪਡ੍ਰੈਗਨ 660 ਪ੍ਰੋਸੈਸਰ, ਐਡਰੀਨੋ 512 ਜੀ.ਪੀ.ਯੂ., 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ 256ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡਰਾਇਡ 8.1 ਓਰਿਓ ਦੇ ਨਾਲ ਫਚਟਚ ਓ.ਐੱਸ. 4.0 'ਤੇ ਆਧਾਰਿਤ ਹੈ। 

ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਇਕ 12 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਐੱਲ.ਈ.ਡੀ. ਫਲੈਸ਼, ਐੱਫ/1.8 ਅਪਰਚਰ ਦੇ ਨਾਲ ਹੈ। ਉਥੇ ਹੀ ਦੂਜਾ ਸੈਂਸਰ 5 ਮੈਗਾਪਿਕਸਲ ਦਾ ਹੈ ਜੋ ਕਿ ਐੱਫ/2.4 ਅਪਰਚਰ ਦੇ ਨਾਲ ਹੈ। ਇਸ ਤੋਂ ਇਲਾਵਾ ਫਰੰਟ 'ਚ 12 ਮੈਗਾਪਿਕਸਲ ਦਾ ਕੈਮਰਾ ਐੱਫ/2.0 ਅਪਰਚਰ ਨਾਲ ਹੈ। 

ਇਸ ਤੋਂ ਇਲਾਵਾ ਨਵੇਂ ਵੀਵੋ ਐਕਸ 21 'ਚ 3200 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਕਿ ਫਾਸਟ ਚਾਰਜਿੰਗ ਦੀ ਖੂਬੀ ਨਾਲ ਲੈਸ ਹੈ। ਕੁਨੈਕਟੀਵਿਟੀ ਲਈ ਹਾਈਬ੍ਰਿਡ ਡਿਊਲ ਸਿਮ, 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ 802.11 ਏਸੀ, ਬਲੂਟੁੱਥ 5.0, ਜੀ.ਪੀ.ਐੱਸ., 3.5 ਮਿ.ਮੀ. ਆਡੀਓ ਜੈੱਕ, ਏ.ਕੇ.4376ਏ ਹਾਈ-ਫਾਈ ਆਡੀਓ ਚਿੱਪ ਆਦਿ ਵਰਗੇ ਫੀਚਰਸ ਹਨ।

 

 


Related News