ਰਾਸ਼ਟਰਮੰਡਲ ਖੇਡਾਂ ਤੋਂ ਵੱਧ ਮੁਕਾਬਲੇਬਾਜ਼ੀਆਂ ਹੋਣਗੀਆਂ ਏਸ਼ੀਆਈ ਖੇਡਾਂ : ਪੋਨੱਪਾ

06/19/2018 12:55:24 PM

ਮੁੰਬਈ— ਬੈਡਮਿੰਟਨ ਡਬਲਜ਼ ਖਿਡਾਰਨ ਅਸ਼ਵਿਨੀ ਪੋਨੱਪਾ ਦੀਆਂ ਨਜ਼ਰਾਂ ਆਗਾਮੀ ਏਸ਼ੀਆਈ ਖੇਡਾਂ 'ਚ ਤਮਗਾ ਜਿੱਤਣ 'ਤੇ ਲੱਗੀਆਂ ਹਨ ਪਰ ਇਸ ਸਟਾਰ ਸ਼ਟਲਰ ਦਾ ਮੰਨਣਾ ਹੈ ਕਿ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ 'ਚ ਮਹਾਦੀਪ ਖੇਡ ਵੱਧ ਮੁਕਾਬਲੇਬਾਜ਼ੀ ਹੋਣਗੀਆਂ। ਪੋਨੱਪਾ ਨੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਟੀਮ ਮੁਕਾਬਲੇ 'ਚ ਪਹਿਲੀ ਵਾਰ ਸੋਨ ਤਮਗਾ ਲਿਆਉਣ 'ਚ ਅਹਿਮ ਭੂਮਿਕਾ ਨਿਭਾਈ ਸੀ।

28 ਸਾਲਾ ਸ਼ਟਲਰ ਨੇ ਪੱਤਰਕਾਰਾਂ ਨੂੰ ਕਿਹਾ, ''ਕੌਮਾਂਤਰੀ ਪੱਧਰ 'ਤੇ ਕੋਈ ਵੀ ਮੈਚ ਆਸਾਨ ਨਹੀਂ ਹੁੰਦਾ ਅਤੇ ਹਰੇਕ ਟੀਮ ਦੇ ਕੋਲ ਚੰਗੇ ਖਿਡਾਰੀ ਹੁੰਦੇ ਹਨ ਪਰ ਏਸ਼ੀਆਈ ਖੇਡਾਂ 'ਚ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ ਵੱਧ ਮੁਕਾਬਲੇਬਾਜ਼ੀ ਹੁੰਦੀ ਹੈ ਕਿਉਂਕਿ ਇਸ 'ਚ ਚੀਨ, ਜਾਪਾਨ, ਕੋਰੀਆ, ਇੰਡੋਨੇਸ਼ੀਆ ਅਤੇ ਥਾਈਲੈਂਡ ਜਿਹੀਆਂ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ।''


Related News